(ਸਮਾਜ ਵੀਕਲੀ)
ਇੱਕ ਨੰਨਾ ਮੁੰਨਾ ਡੋਗੀ ਸਾਡਾ,
ਖੂਬ ਲਾਡੀਆ ਕਰਦਾ।
ਜਦ ਮੈਂ ਪੜ੍ਹਨ ਸਕੂਲੇ ਜਾਵਾਂ,
ਮੂਹਰੇ ਹੋ ਹੋ ਖੜ੍ਹਦਾ।
ਸਾਰਾ ਦਿਨ ਉਡੀਕਾਂ ਕਰਦਾ,
ਵਿੱਚ ਬਰਾਂਡੇ ਬਹਿ ਕੇ।
ਜਦ ਵੀ ਕੋਈ ਅਵਾਜ਼ ਮਾਰਦਾ,
ਟੋਮੀ ਟੋਮੀ ਕਹਿ ਕੇ।
ਪੂਛ ਹਲਾਵੇ ਕੰਨ ਫਿੜਕਦਾ,
ਭੱਜਿਆ- ਭੱਜਿਆ ਆਵੇ।
ਸ਼ਰਾਰਤ ਕਰੇ ਤੋਂ, ਜੇ ਝਿੜਕੀਏ,
ਰੋਟੀ ਵੀ ਨਾ ਖਾਵੇ।
ਛੁੱਟੀ ਹੋਵੇ ਜਦ ਘਰ ਨੂੰ ਆਵਾ,
ਨਾਲ ਨਾਲ ਹੋ ਤੁਰਦਾ।
ਹਰਪ੍ਰੀਤ, ਡੋਗੀ ਬੜਾ ਸਿਆਣਾ,
ਅਵਾਜ਼ ਮਾਰੀ ਤੋ ਮੁੜਦਾ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly