ਸਿਵਲ ਲਾਈਨ ਕਲੱਬ ਦੀ ਚੋਣ: ਪੁਲੀਸ ਛਾਉਣੀ ਬਣਿਆ ਰਿਹਾ ਕਲੱਬ

ਕਈ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣੀ ਸਿਵਲ ਲਾਈਨ ਕਲੱਬ ਦੀ ਚੋਣ ਅੱਜ ਅਦਾਲਤੀ ਫ਼ੈਸਲੇ ਤੋਂ ਪਹਿਲਾ ਨੇਪਰੇ ਚੜ੍ਹ ਗਈ। ਜਦੋਂਕਿ ਇਸ ਚੋਣ ਤੇ ਪੇਰੈਂਟਸ ਬਾਡੀ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਸ਼ਿਵਦੇਵ ਸਿੰਘ ਵੱਲੋਂ ਇਸ ਚੋਣ ਨੂੰ ਰੋਕਣ ਲਈ ਕੇਸ ਕੀਤਾ ਸੀ ਜਿਸ ਦੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ ਜਦੋਂਕਿ ਦੂਜੀ ਧਿਰ ਵੱਲੋਂ ਪਹਿਲਾਂ ਹੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ । ਅੱਜ ਚੋਣ ਮੌਕੇ ਅਮੀਰਾਂ ਦੇ ਕਲੱਬ ’ਚ ਸਵੇਰ ਤੋਂ ਚਹਿਲ ਪਹਿਲ ਸ਼ੁਰੂ ਹੋ ਗਈ ਤੇ ਵੋਟਿੰਗ 9 ਵਜੇ ਸ਼ੁਰੂ ਹੋਈ। ਇਸ ਮੌਕੇ ਪੁਲੀਸ ਤੈਨਾਤ ਕੀਤੀ ਗਈ ਸੀ। ਅੱਜ ਕਲੱਬ ਦੀ ਪ੍ਰਧਾਨਗੀ ਲਈ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਪੁੱਤਰ ਐਡਵੋਕੇਟ ਰਾਜਨ ਗਰਗ ਨੇ ਜਿੱਤ ਪ੍ਰਾਪਤ ਕਰ ਲਈ। ਜਦੋਂਕਿ ਉਸਦੇ ਵਿਰੋਧੀ ਹਰਭਜਨ ਸਿੰਘ ਨੂੰ 36 ਵੋਟਾਂ ਨਾਲ ਸਬਰ ਕਰਨਾ ਪਿਆ। ਜਰਨਲ ਸੈਕਟਰੀ ਲਈ ਸੁਨੀਲ ਸਿੰਗਲਾ ਉਰਫ਼ ਮੁੰਨਾ ਨੇ 775 ਵੋਟਾਂ ਜਦੋਂਕਿ ਜਰਨਲ ਸੈਕਟਰੀ ਦੋ ਹੋਰ ਅਹੁਦੇਦਾਰ ਗੁਰਲਾਲ ਸਿੰਘ ਨੂੰ 14 ਵੋਟ ਪਏ ਜਦੋਂਕਿ ਅਨਿਲ ਜੈਨ ਨੇ 50 ਵੋਟਾਂ ਪ੍ਰਾਪਤ ਕੀਤੀਆਂ। ਜਿਸ ਦੀ ਪੁਸ਼ਟੀ ਚੋਣ ਮੈਜਿਸਟਰੇਟ ਜੇ.ਪੀ ਸਿੰਘ ਨੇ ਕਰਦੇ ਹੋਏ ਦੱਸਿਆ ਕਿ 1249 ਵੋਟਾਂ ’ਚ 851 ਵੋਟ ਪੋਲ ਹੋਏ ਤੇ ਜਦੋਂਕਿ ਇੱਕ ਵੋਟ ਰੋਲ਼ੇ ਕਾਰਨ ਰੱਦ ਕਰ ਦਿੱਤੀ। ਇਹ ਕਲੱਬ ਦੀ ਸ਼ੁਰੂਆਤ 1972 ’ਚ ਉਸ ਵੇਲੇ ਦੀ ਸਿਹਤ ਮੰਤਰੀ ਤੇਜਾ ਸਿੰਘ ਢਿੱਲੋਂ ਵੱਲੋਂ ਸਿਵਲ ਲਾਈਨ ਦੇ ਖੇਤਰ ’ਚ ਗੁਰੂ ਨਾਨਕ ਲਾਇਬਰੇਰੀ ਦਾ ਉਦਘਾਟਨ ਕਰ ਕੇ ਕੀਤਾ ਸੀ ਤੇ ਬਾਅਦ ’ਚ 1997 ’ਚ ਸਪੋਰਟਸ ਤੇ ਕਲਚਰ ਸਿਵਲ ਕਲੱਬ ਰਜਿਸਟਰ ਕਰਵਾਇਆ ਗਿਆ। ਇਸ ਤੋਂ ਬਾਅਦ ਸ਼ਹਿਰ ਦੇ ਅਮੀਰ ਲੋਕ ਇਸ ਦੇ ਮੈਂਬਰ ਬਣੇ। ਸਿਵਲ ਲਾਈਨ ਕਲੱਬ ’ਚ ਸ਼ਹਿਰ ਦੇ ਵੱਡੇ ਲੋਕਾਂ ਵੱਲੋਂ ਮੈਂਬਰਸ਼ਿਪ ਲਈ ਗਈ ਤੇ ਜਦੋਂ ਇਹ ਕਲੱਬ ਵਿਚ 20 ਦੇ ਕਰੀਬ ਸਿਵਲ ਲਾਈਨ ਖੇਤਰ ਦੇ ਪੱਕੇ ਮੈਂਬਰ ਹਨ ਜਿਸ ਨੂੰ ਪੇਰੈਂਟਸ ਬਾਡੀ ਦਾ ਨਾਂ ਦਿੱਤਾ ਗਿਆ ਹੈ। ਕਲੱਬ ਦੇ ਮੈਂਬਰਸ਼ਿਪ ਵਾਲੇ 1249 ਮੈਂਬਰ ਹਨ। ਸਿਵਲ ਲਾਇਨ ਕਲੱਬ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ ਪ੍ਰਧਾਨ ਤੇ ਸੈਕਟਰੀ ਦੀ ਚੋਣ ਕੀਤੀ ਗਈ ਹੈ ਜਦੋਂਕਿ ਪਹਿਲਾਂ ਇਨ੍ਹਾਂ ਅਹਿਮ ਅਹੁਦਿਆਂ ਲਈ ਪੇਰੈਂਟਸ ਬਾਡੀ ’ਚੋਂ ਕਲੱਬ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਤੇ ਜਰਨਲ ਸੈਕਟਰੀ ਚੁਣੇ ਜਾਂਦੇ ਸਨ। ਲੰਮੇ ਵਕਫ਼ੇ ਬਾਅਦ ਸ਼ਾਂਤਮਈ ਚੱਲ ਰਹੇ ਕਲੱਬ ’ਤੇ ਸਿਆਸਤ ਦਾ ਪ੍ਰਛਾਵਾਂ ਅਜਿਹਾ ਪਿਆ ਕਿ ਕਲੱਬ ’ਚ ਚੋਣਾਂ ਕਰਾਉਣ ਦੀ ਨੌਬਤ ਤੱਕ ਆ ਗਈ ਤੇ ਕਲੱਬ ਦੇ ਰਜਿਸਟਰ ਮੈਂਬਰ ਨਹੀਂ ਚਾਹੁੰਦੇ ਕਿ ਪ੍ਰਧਾਨਗੀ ਤੇ ਜਰਨਲ ਸਕੱਤਰੀ ਵਰਗੇ ਅਹੁਦੇ ਪੈਰੇਂਟਸ ਬਾਡੀ ’ਚੋਂ ਲਏ ਜਾਣ। ਨਵੀਂ ਚੁਣੀ ਗਈ ਮਿਡਟਰਮ ਕਮੇਟੀ ਦਾ ਕਾਰਜਕਾਲ 31 ਅਗਸਤ 2020 ਤੱਕ ਰਹੇਗਾ ਕਿਉਂਕਿ ਕਲੱਬ ਦੇ ਸੰਵਿਧਾਨ ਮੁਤਾਬਕ ਕਲੱਬ ਦੀ ਦੋ ਸਾਲ ਦੀ ਕਾਰਜਕਾਰਨੀ ਦੀ ਚੋਣ ਅਗਸਤ 2018 ’ਚ ਹੋਈ ਸੀ ਜਿਸ ’ਚ ਸ਼ਿਵਦੇਵ ਸਿੰਘ ਪ੍ਰਧਾਨ ਸਨ।

Previous articleਕਿਸਾਨ ਆਗੂ ਦਾ ਬੇਰਹਿਮੀ ਨਾਲ ਕਤਲ
Next articleਲੁਧਿਆਣਾ ਜੇਲ੍ਹ ਕਾਂਡ ਦੀ ਮੈਜਿਸਟਰੇਟੀ ਜਾਂਚ ਸ਼ੁਰੂ