ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਡਿਜੀਟਲ ਤਕਨਾਲੋਜੀ ਦੇ ਪਸਾਰ ਨਾਲ ਨਫਰਤੀ ਭਾਸ਼ਣਾਂ ਦੇ ਤੇਜ਼ੀ ਨਾਲ ਲੋਕਾਂ ਤਕ ਪਹੁੰਚਣ ਕਰਕੇ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਨਫ਼ਰਤ ਅਤੇ ਵਿਦੇਸ਼ੀਆਂ ਨੂੰ ਪਸੰਦ ਨਾ ਕਰਨ ਦੀਆਂ ਕਾਰਵਾਈਆਂ ਦੇ ਟਾਕਰੇ ਲਈ ਕਦਮ ਉਠਾਉਣ। ਨਫਰਤੀ ਭਾਸ਼ਣਾਂ ਦੇ ਮੂਲ ਕਾਰਨਾਂ ਦੇ ਹੱਲ ਲਈ ਆਲਮੀ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਸੰਯੁਕਤ ਰਾਸ਼ਟਰ ਰਣਨੀਤੀ ਅਤੇ ਯੋਜਨਾ ਸਬੰਧੀ ਕਾਰਵਾਈ ਦੀ ਸ਼ੁਰੂਆਤ ਮੌਕੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਦੁਨੀਆਂ ਭਰ ’ਚ ਵੱਧ ਰਹੇ ਨਫਰਤੀ ਰੁਝਾਨ, ਨਸਲਵਾਦ, ਅਸਹਿਣਸ਼ੀਲਤਾ, ਹਿੰਸਕ ਕਾਰਵਾਈਆਂ, ਯਹੂਦੀ ਅਤੇ ਮੁਸਲਮਾਨ ਵਿਰੋਧੀ ਕਾਰਵਾਈਆਂ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਨਫਰਤੀ ਭਾਸ਼ਣਾਂ ਕਰਕੇ ਹੀ ਸ੍ਰੀਲੰਕਾ ’ਚ ਈਸਟਰ ਮੌਕੇ ਧਮਾਕੇ, ਨਿਊਜ਼ੀਲੈਂਡ, ਅਮਰੀਕਾ ’ਚ ਹਮਲੇ ਅਤੇ ਰਵਾਂਡਾ, ਬੋਸਨੀਆ ਤੇ ਕੰਬੋਡੀਆ ਵਰਗੇ ਮੁਲਕਾਂ ’ਚ ਨਰਸੰਘਾਰ ਜਿਹੇ ਅਪਰਾਧ ਹੋਏ ਹਨ।

Previous articleਆਟਾ-ਦਾਲ ਸਕੀਮ ਨੇ ਡੋਬੇ ਪਨਸਪ ਤੇ ਮਾਰਕਫੈੱਡ
Next articleਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ