ਵਾਡਰਾ ਦੀ ਪੇਸ਼ਗੀ ਜ਼ਮਾਨਤ ਖ਼ਿਲਾਫ਼ ਹਾਈ ਕੋਰਟ ਪੁੱਜਿਆ ਈਡੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਰੌਬਰਟ ਵਾਡਰਾ ਨੂੰ ਮਿਲੀ ਪੇਸ਼ਗੀ ਜ਼ਮਾਨਤ ਨੂੰ ਰੱਦ ਕਰਵਾਉਣ ਲਈ ਅੱਜ ਦਿੱਲੀ ਹਾਈ ਕੋਰਟ ਪੁੱਜ ਗਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਵਾਡਰਾ ਨੂੰ ਇਕ ਹੇਠਲੀ ਅਦਾਲਤ ਨੇ ਪਹਿਲੀ ਅਪਰੈਲ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ। ਈਡੀ ਨੇ ਆਪਣੇ ਵਕੀਲ ਡੀ.ਪੀ.ਸਿੰਘ ਰਾਹੀਂ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਵਾਡਰਾ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਰਾਹਤ, ਜਾਂਚ ਦੇ ਮੰਤਵ ਨੂੰ ਸੱਟ ਮਾਰ ਸਕਦੀ ਹੈ। ਇਸ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ। ਏਜੰਸੀ ਨੇ ਵਾਡਰਾ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਮਨੋਜ ਅਰੋੜਾ ਨੂੰ ਦਿੱਤੀ ਪੇਸ਼ਗੀ ਜ਼ਮਾਨਤ ਨੂੰ ਵੀ ਚੁਣੌਤੀ ਦਿੱਤੀ ਹੈ। ਅਰੋੜਾ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਤੇ ਵਾਡਰਾ ਦੀ ਸਕਾਈਲਾਈਟ ਹੌਸਪਿਟੈਲਿਟੀ ਐਲਐਲਪੀ ਦਾ ਮੁਲਾਜ਼ਮ ਹੈ। ਵਾਡਰਾ ਨੇ 19 ਲੱਖ ਪੌਂਡ ਦੇ ਮੁੱਲ ਵਾਲੀ ਲੰਡਨ ਸਥਿਤ 12, ਬ੍ਰਾਇੰਸਟਨ ਸਕੁਏਅਰ ਜਾਇਦਾਦ ਖਰੀਦ ਮਾਮਲੇ ਵਿੱਚ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹੇਠਲੀ ਅਦਾਲਤ ਨੇ ਵਾਡਰਾ ਨੂੰ ਰਾਹਤ ਦਿੰਦਿਆਂ ਬਿਨਾਂ ਅਗਾਊਂ ਪ੍ਰਵਾਨਗੀ ਦੇ ਮੁਲਕ ਨਾ ਛੱਡਣ ਤੇ ਲੋੜ ਪੈਣ ’ਤੇ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਕੀਤੇ ਸਨ।

Previous articleਮਾੜੀ ਕਾਰਗੁਜ਼ਾਰੀ: ਵਿਧਾਇਕਾਂ ’ਤੇ ਲਟਕੀ ਕਾਰਵਾਈ ਦੀ ਤਲਵਾਰ
Next articleਜਿੱਤ ਅਮੀਰ ਬਾਦਲਾਂ ਦੀ ਹੈ,ਅਕਾਲੀ ਦਲ ਤਾਂ ਹਾਰ ਚੁੱਕੈ: ਰਾਜਾ ਵੜਿੰਗ