ਨਿਊਯਾਰਕ (ਹਰਜਿੰਦਰ ਛਾਬੜਾ) – ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਡੈਲਸ ਵਿਖੇਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਬੜੀ ਦੁੱਖਦਾਈ ਘਟਨਾ ਵਾਪਰੀ ਜਿਸ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫੋਰਟਵਰਥ ਦੇ ਰਹਿਣ ਵਾਲੇ ਇਕ ਪੰਜਾਬੀ ਬਾਪ ਮਨਦੀਪ ਸਿੰਘ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਜਿਊਂਦਿਆਂ ਕਾਰ ਵਿਚ ਸਾੜ ਦਿੱਤਾ। ਕੁੱਕ ਕਾਊਂਟੀ ਸ਼ੈਰਿਫ ਅਨੁਸਾਰ ਮਨਦੀਪ ਸਿੰਘ ਨੇ ਲੰਘੇ ਸੋਮਵਾਰ ਨੂੰ ਆਪਣੇ ਦੋ ਮਾਸੂਮ ਬੱਚੇ 3 ਸਾਲਾ ਮੇਹਰ ਕੌਰ ਬੜਿੰਗ ਅਤੇ ਚਾਰ ਸਾਲਾ ਦੇ ਲੜਕੇ ਅਜੀਤ ਸਿੰਘ ਬੜਿੰਗ ਨੂੰ ਕਾਰ ਵਿਚ ਬਿਠਾ ਕੇ ਅੱਗ ਲਗਾ ਦਿੱਤੀ, ਜਿਸ ਨਾਲ ਦੋਵੇਂ ਬੱਚੇ ਮੌਕੇ ‘ਤੇ ਹੀ ਮਾਰੇ ਗਏ। ਦੋਵਾਂ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਨਦੀਪ ਸਿੰਘ ਨੇ ਆਤਮ ਹੱਤਿਆ ਕਰ ਲਈ। ਉਸ ਦੀ ਮ੍ਰਿਤਕ ਦੇਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਨਦੀਪ ਸਿੰਘ ਬੜਿੰਗ ਦਾ ਨਰਿੰਦਰਪਾਲ ਕੌਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੀ ਉਹ ਅਮਰੀਕਾ ਪਹੁੰਚਿਆ ਸੀ ਅਤੇ ਇੰਨ੍ਹਾਂ ਦੇ 2 ਬੱਚੇ ਮੇਹਰ ਕੌਰ ਬੜਿੰਗ ਅਤੇ ਅਜੀਤ ਸਿੰਘ ਬੜਿੰਗ ਹੋਏ। ਪਰ ਇਨ੍ਹਾਂ ਦਾ ਵਿਆਹੁਤਾ ਜੀਵਨ ਜ਼ਿਆਦਾ ਚਿਰ ਨਹੀਂ ਚੱਲ ਨਹੀਂ ਸਕਿਆ। ਅਤੇ ਇੰਨਾਂ ਦਾ ਤਲਾਕ ਹੋ ਗਿਆ ਸੀ । ਅਮਰੀਕੀ ਕਾਨੂੰਨ ਮੁਤਾਬਕ ਬੱਚੇ ਵੀਕਲੀ ਹਿਰਾਸਤ ਚ’ ਰਹਿਣ ਅਨੁਸਾਰ ਕੋਰਟ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਬੱਚਿਆ ਨੂੰ ਮਾਂ – ਬਾਪ ਨੂੰ ਮਿਲਣ ਦਿੱਤਾ ਜਾਂਦਾ ਸੀ ਦੋਨੇ ਬੱਚੇ ਲੜਕਾ ਤੇ ਲੜਕੀ ਹਫ਼ਤੇ ਨੂੰ ਮਾਂ ਕੋਲ ਰਹਿੰਦੇ ਸਨ ਅਤੇ ਅਗਲੇ ਹਫ਼ਤੇ ਉਹ ਆਪਣੇ ਬਾਪ ਕੋਲ ਰਹਿੰਦੇ ਸਨ। ਹਰ ਸਾਲ ਦੀ ਤਰਾਂ ਡੈਲਸ ਚ’ ਇਕ ਵਿਸ਼ਾਲ ਵਿਸਾਖੀ ਮੇਲਾ ਹੁੰਦਾ ਹੈ ਜਿੱਥੇ ਇੰਨਾਂ ਬੱਚਿਆ ਨੇ ਮੇਲੇ ਚ’ ਭੰਗੜਾ ਪਾ ਕੇ ਜਿੰਦਗੀ ਦੇ ਆਖਰੀ ਦਿਨ ਦਾ ਆਨੰਦ ਮਾਣਿਆਂ ਅਤੇ ਬਦਨਸੀਬ ਮਾਂ ਘਰ ਮਦਰਜ – ਡੇ ਮਨਾਉਣ ਲਈ ਆਪਣੇ ਬੱਚਿਆ ਦੀ ਉਡੀਕ ਕਰਦੀ ਰਹੀ ਅਤੇ ਬਾਪ ਨੇ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਇਸ ਘਟਨਾ ਨਾਲ ਇਲਾਕੇ ਦੇ ਭਾਈਚਾਰੇ ਵਿਚ ਸਹਿਮ ਅਤੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।