ਨਵਾਂ ਠੱਟਾ ਵਿਖੇ ਸ਼ਾਹੀ ਇਮਾਮ ਨੇ ਮੱਕਾ ਮਸਜਿਦ ਦੀ ਨੀਂਹ ਰੱਖੀ

ਪੰਜਾਬ ਤੇ ਪੰਜਾਬੀਆਂ ਨੇ ਹਮੇਸ਼ਾਂ ਹੀ ਭਾਈਚਾਰਕ ਸਾਂਝ ਦੀ ਵੱਖਰੀ ਮਿਸਾਲ ਦੁਨੀਆਂ ਨੂੰ ਦਿੱਤੀ – ਸ਼ਾਹੀ ਇਮਾਮ

ਕਪੂਰਥਲਾ (ਸਮਾਜ ਵੀਕਲੀ) (ਕੌੜਾ )-ਸਮੂਹ ਮੁਸਲਿਮ ਭਾਈਚਾਰੇ ਤੇ ਸਮੂਹ ਗ੍ਰਾਮ ਪੰਚਾਇਤ ਠੱਟਾ ਨਵਾਂ ਦੇ ਸਾਂਝੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਵਿਖੇ ਮੱਕਾ ਮਸਜਿਦ ਬਣਾਉਣ ਦੀ ਨੀਂਹ ਰੱਖਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਮੌਲਵੀ ਮਹਿਤਾਬ ਅਹਿਮਦ ,ਬਸ਼ੀਰ ਮਹੁੰਮਦ, ਤੇ ਪਰਵੇਜ਼ ਖਾਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਸਮਾਗਮ ਦੌਰਾਨ ਸ਼ਾਹੀ ਇਮਾਮ ਮਹੁੰਮਦ ਉਸਮਾਨ ਰਹਿਮਾਨੀ ਲੁਧਿਆਣਾ ਤੇ ਪੰਜਾਬ ਵਕਫ਼ ਬੋਰਡ ਦੇ ਈ ਓ ਸਿਤਾਰ ਮੁਹੰਮਦ ਲਿਬਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਮੱਕਾ ਮਸੀਤ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ’ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਖਾਸ ਦੁਆ ਕਾਰਵਾਈ।

ਇਸ ਮੌਕੇ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਮਸਜਿਦ ਖੁਦਾ ਦਾ ਘਰ ਹੈ ਅਤੇ ਇਸ ਦੇ ਦਰਵਾਜ਼ੇ ਹਰ ਇਕ ਲਈ ਖੁੱਲੇ ਹਨ। ਉਨ੍ਹਾਂ ਕਿਹਾ ਕਿ ਇਸਲਾਮ ਦਾ ਪੈਗਾਮ ਇਕ ਖੁਦਾ ਦੀ ਇਬਾਦਤ ਅਤੇ ਸਮਾਜ ’ਚੋਂ ਧਰਮ ਅਤੇ ਰੰਗ ਨਸਲ ਵਜੋਂ ਇਨਸਾਨਾਂ ਵਿਚ ਭੇਦਭਾਵ ਖਤਮ ਕਰਕੇ ਹਰ ਇਕ ਨੂੰ ਸਤਿਕਾਰ ਦੇਣਾ ਹੈ ਤੇ ਅੱਜ ਦੇ ਇਸ ਖਾਸ ਮੌਕੇ ’ਤੇ ਸਮੂਹ ਧਰਮਾਂ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦੀ ਖੁਸ਼ੀ ’ਚ ਸ਼ਾਮਿਲ ਹੋ ਕੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਪੰਜਾਬ ਸਮੂਹ ਧਰਮਾਂ ਦਾ ਗੁਲਦਸਤਾ ਹੈ। ਇਸ ਤੋਂ ਪਹਿਲਾਂ ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨੇ ਹਮੇਸ਼ਾਂ ਹੀ ਭਾਈਚਾਰਕ ਸਾਂਝ ਦੀ ਵੱਖਰੀ ਮਿਸਾਲ ਦੁਨੀਆਂ ਨੂੰ ਦਿੱਤੀ ਹੈ। ਇਸ ਲਈ ਪੰਜਾਬ ਦੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਲੋਕ ਸ਼ੋਸਲ ਮੀਡੀਆ ਤੇ ਬੈਠ ਜੋ ਲੋਕ ਪੰਜਾਬ ਦੀ ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਖਿਲਾਫ਼ ਅੱਗ ਉਗਲਦੇ ਹਨ।

ਉਹਨ੍ਹਾਂ ਲੋਕਾਂ ਤੇ ਨਕੇਲ ਕੱਸ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ ਇਹਨਾਂ ਲੋਕਾਂ ਦੇ ਮਾੜੇ ਕਾਰਨਾਮਿਆਂ ਕਰਕੇ ਭਾਈਚਾਰਕ ਸਾਂਝ ਖ਼ਰਾਬ ਹੋ ਰਹੀ ਹੈ।ਇਸ ਮੌਕੇ ਇਸ ਸਮੇਂ ਪੰਜਾਬ ਵਕਫ਼ ਬੋਰਡ ਦੇ ਈ ਓ ਸਿਤਾਰ ਮੁਹੰਮਦ ਲਿਬਰਾ, ਬਾਬਾ ਬਲਵਿੰਦਰ ਸਿੰਘ (ਰੱਬ ਜੀ), ਖੁਸ਼ੀ ਮੁਹੰਮਦ, ਅਬਦੁੱਲ ਸਤਾਰ, ਬਿਸ਼ਿਰ ਮੁਹੰਮਦ, ਖ਼ੁਦਾ ਬਖਸ਼, ਅਮਜਦ, ਸਰਪੰਚ ਬਲਵਿੰਦਰ ਕੌਰ, ਸਰਪੰਚ ਮਲਕੀਤ ਸਿੰਘ , ਸਰਵਣ ਸਿੰਘ ਚੰਦੀ, ਗੁਰਦੀਪ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ, ਬਲਬੀਰ ਸਿੰਘ, ਜਗੀਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਬਲਦੇਵ ਸਿੰਘ, ਜਗੀਰ ਸਿੰਘ ,ਸਰਬਜੀਤ ਸਿੰਘ ਸਾਬੀ, ਬਲਦੇਵ ਸਿੰਘ ਸਾਬਕਾ ਸਰਪੰਚ, ਸ਼ਿਵਚਰਨ ਸਿੰਘ ਸੂਬਾ ਸਿੰਘ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ , ਬਲਜਿੰਦਰ ਸਿੰਘ ਪੰਚ, ਆਦਿ ਮੌਜੂਦ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री में 36वां उत्पादन दिवस मनाया गया
Next articleਐਸ ਡੀ ਕਾਲਜ ਫਾਰ ਵੂਮੈਨ ਵਿਖੇ ਪੋਸ਼ਣ ਸਬੰਧੀ ਲੈਕਚਰ ਕਰਵਾਇਆ