ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵੱਲੋਂ ਅੱਜ +2 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਸਕੂਲ ਬੋਰਡ ਦਾ ਨਤੀਜਾ 78.2 ਫੀਸਦ ਰਿਹਾ ਹੈ। ਅੰਬਾਲਾ ਜ਼ਿਲ੍ਹੇ ਵਿੱਚ ਇਮਤਿਹਾਨ ’ਚ 5995 ਵਿਦਿਆਰਥੀ ਬੈਠੇ ਅਤੇ ਇਨ੍ਹਾਂ ਵਿੱਚੋਂ 4414 ਵਿਦਿਆਰਥੀ ਪਾਸ ਹੋਏ ਹਨ ਤੇ ਨਤੀਜਾ 73.63 ਫੀਸਦ ਰਿਹਾ ਹੈ। ਭਿਵਾਨੀ ਜ਼ਿਲ੍ਹੇ ਵਿੱਚ 11269 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਤੇ ਇਨ੍ਹਾਂ ਵਿੱਚੋਂ 8468 ਵਿਦਿਆਰਥੀ ਪਾਸ ਹੋਏ ਹਨ ਅਤੇ ਨਤੀਜਾ 75.14 ਫੀਸਦ ਰਿਹਾ ਹੈ। ਫਰੀਦਾਬਾਦ ਜ਼ਿਲ੍ਹੇ ਵਿੱਚ 9489 ਵਿਦਿਆਰਥੀਆਂ ਨੇ ਪੇਪਰ ਦਿੱਤੇ ਤੇ ਇਨ੍ਹਾਂ ਵਿੱਚੋਂ 6439 ਵਿਦਿਆਰਥੀ ਪਾਸ ਹੋਏ ਤੇ ਨਤੀਜਾ 67.86 ਫੀਸਦ ਰਿਹਾ ਹੈ। ਫਤਿਹਾਬਾਦ ਵਿੱਚ 7316 ਵਿਦਿਆਰਥੀਆਂ ਨੇ ਪੇਪਰ ਦਿੱਤੇ ਇਨ੍ਹਾਂ ਵਿੱਚੋਂ 5847 ਵਿਦਿਆਰਥੀ ਪਾਸ ਹੋਏ ਤੇ ਨਤੀਜਾ 80 ਫੀਸਦ ਰਿਹਾ ਹੈ। ਗੁੜਗਾਉਂ ਜ਼ਿਲ੍ਹੇ ਵਿੱਚ 7600 ਵਿਦਿਆਰਥੀਆਂ ਨੇ ਪੇਪਰ ਦਿੱਤੇ 5351 ਵਿਦਿਆਰਥੀ ਪਾਸ ਹੋਏ ਤੇ ਨਤੀਜਾ 70 ਫੀਸਦ ਰਿਹਾ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਹਿਸਾਰ ਵਿੱਚ 15317 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 11989 ਪਾਸ ਹੋਏ ਤੇ ਨਤੀਜਾ 78.27 ਫੀਸਦ ਰਿਹਾ। ਜੀਂਦ ਵਿੱਚ 12163 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ 9666 ਪਾਸ ਹੋਏ ਤੇ ਨਤੀਜਾ 79.47 ਫੀਸਦ ਰਿਹਾ। ਕਰਨਾਲ ਵਿੱਚ 8670 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 6490 ਪਾਸ ਹੋਏ ਅਤੇ ਨਤੀਜਾ 74.86 ਫੀਸਦ ਰਿਹਾ ਹੈ। ਕੁਰੂਕਸ਼ੇਤਰ ਵਿੱਚ 6723 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਤੇ 4896 ਪਾਸ ਹੋਏ ਤੇ ਨਤੀਜਾ 72.82 ਫੀਸਦ ਰਿਹਾ ਹੈ। ਮਹਿੰਦਰਗੜ੍ਹ ਵਿੱਚ 9332 ਨੇ ਇਮਤਿਹਾਨ ਦਿੱਤਾ ਤੇ 7300 ਪਾਸ ਹੋਏ ਤੇ ਨਤੀਜਾ 78.25 ਫੀਸਦ ਰਿਹਾ। ਪੰਚਕੂਲਾ ਵਿੱਚ 2243 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 1754 ਵਿਦਿਆਰਥੀ ਪਾਸ ਹੋਏ ਤੇ ਨਤੀਜਾ 78 ਫੀਸਦੀ ਰਿਹਾ। ਪਾਨੀਪਤ ਵਿੱਚ 9030 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 6856 ਵਿਦਿਆਰਥੀ ਪਾਸ ਹੋਏ ਅਤੇ ਨਤੀਜਾ 76 ਫੀਸਦ ਰਿਹਾ ਹੈ। ਰਿਵਾੜੀ ਵਿੱਚ 8215 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 6644 ਪਾਸ ਹੋਏ ਅਤੇ ਨਤੀਜਾ 80.88 ਫੀਸਦ ਰਿਹਾ ਹੈ। ਰੋਹਤਕ ਵਿੱਚ 9256 ਵਿਦਿਆਰਥੀਆਂ ਨੇ ਪੇਪਰ ਦਿੱਤੇ ਅਤੇ 6810 ਪਾਸ ਹੋਏ ਤੇ ਨਤੀਜਾ 73.57 ਫੀਸਦ ਰਿਹਾ ਹੈ। ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਿਰਸਾ ਵਿੱਚ 8379 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ 6557 ਪਾਸ ਹੋਏ ਤੇ ਨਤੀਜਾ 70.25 ਫੀਸਦ ਰਿਹਾ। ਯਮੁਨਾਨਗਰ ਵਿੱਚ 7031 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 4660 ਪਾਸ ਹੋਏ ਅਤੇ ਨਤੀਜਾ 66 ਫੀਸਦ ਰਿਹਾ। ਮੇਵਾਤ ’ਚ 10,617 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 6325 ਪਾਸ ਹੋਏ ਅਤੇ ਨਤੀਜਾ 59.57 ਫੀਸਦ ਰਿਹਾ। ਪਲਵਲ ਜ਼ਿਲ੍ਹੇ ਵਿੱਚ 6252 ਨੇ ਇਮਤਿਹਾਨ ਦਿੱਤਾ ਅਤੇ 4832 ਵਿਦਿਆਰਥੀ ਪਾਸ ਹੋਏ ਹਨ ਤੇ ਨਤੀਜਾ 78.10 ਫੀਸਦ ਰਿਹਾ ਹੈ। ਚਰਖੀ ਦਾਦਰੀ ਜ਼ਿਲ੍ਹੇ ਵਿੱਚ 6252 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਅਤੇ 4882 ਪਾਸ ਹੋਏ ਹਨ ਅਤੇ ਨਤੀਜਾ 78.10 ਫੀਸਦ ਰਿਹਾ ਹੈ।
INDIA ਹਰਿਆਣਾ ਸਕੂਲ ਸਿੱਖਿਆ ਬੋਰਡ +2 ਦਾ ਨਤੀਜਾ 78.2 ਫੀਸਦ ਰਿਹਾ