ਉੱਘੇ ਉਦਯੋਗਪਤੀ ਤੇ ਆਈਟੀਸੀ ਦੇ ਚੇਅਰਮੈਨ ਵਾਈ. ਸੀ. ਦੇਵੇਸ਼ਵਰ (72) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਦੇਵੇਸ਼ਵਰ ਨੇ 2017 ਵਿਚ ਕੰਪਨੀ ਦੇ ਚੇਅਰਮੈਨ ਤੇ ਸੀਈਓ ਦਾ ਅਹੁਦਾ ਛੱਡ ਦਿੱਤਾ ਸੀ ਪਰ ਉਹ ਅਜੇ ਵੀ ਕੰਪਨੀ ਦੇ ਗ਼ੈਰ ਕਾਰਜਕਾਰੀ ਚੇਅਰਮੈਨ ਬਣੇ ਹੋਏ ਸਨ। ਉਨ੍ਹਾਂ ਨੇ ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਖ਼ਰੀ ਸਾਹ ਲਏ। ਆਈਟੀਸੀ ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਪੁਰੀ ਨੇ ਦੇਵੇਸ਼ਵਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਟਵੀਟ ਕੀਤਾ, ‘ਮੈਂ ਦੇਵੇਸ਼ਵਰ ਦੇ ਦੇਹਾਂਤ ਕਾਰਨ ਸਦਮੇ ਵਿਚ ਹਾਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤਿਲੰਗਾਨਾ ਦੇ ਮੁੰਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਵੀ ਦੇਵੇਸ਼ਵਰ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
INDIA ਆਈਟੀਸੀ ਦੇ ਚੇਅਰਮੈਨ ਵਾਈ. ਸੀ. ਦੇਵੇਸ਼ਵਰ ਦਾ ਦੇਹਾਂਤ