ਸ਼ਾਮਚੁਰਾਸੀ (ਚੁੰਬਰ) – ਜਿਲ•ਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 042 ਸ਼ਾਮਚੁਰਾਸੀ ਹਲਕੇ ‘ਚ ‘ਚ ਡੀ ਡੀ ਪੀ ਓ ਕਮ ਏ ਆਰ ਓ ਸਰਬਜੀਤ ਸਿੰਘ ਬੈਸ ਦੀ ਅਗਵਾਈ ‘ਚ ਜਿਲ•ਾ ਸਵੀਪ ਨੋਡਲ ਅਫਸਰ ਪ੍ਰਿੰ ਰਚਨਾ ਕੌਰ ਦੀ ਦੇਖ ਰੇਖ ‘ਚ ਹਲਕੇ ਦੇ ਵੱਖ ਵੱਖ ਪਿੰਡਾਂ ਲਈ ਵੋਟਰ ਜਾਗਰੂਕਤਾ ਮੋਬਾਇਲ ਵੈਨ ਨੂੰ ਐਸ ਡੀ ਸੀ. ਸੈ. ਸਕੂਲ ਸ਼ਾਮਚੁਰਾਸੀ ਤੋਂ ਨੋਡਲ ਅਫਸਰ ਸਵੀਪ ਹਲਕਾ ਸ਼ਾਮਚੁਰਾਸੀ ਪ੍ਰਿੰ ਧਰਮਿੰਦਰ ਸਿੰਘ, ਪ੍ਰਿੰ ਕਰਨ ਸ਼ਰਮਾਂ ਤੇ ਪ੍ਰਿੰ ਸੋਨੀਆ ਸੰਧੀਰ ਵੱਲੋਂ ਸਾਂਝੇ ਰੂਪ ‘ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਸ਼ਾਮਚੁਰਾਸੀ ਦੇ ਨੋਡਲ ਅਫਸਰ ਪ੍ਰਿੰਸੀਪਲ ਧਰਮਿੰਦਰ ਸਿੰਘ ਤੇ ਪ੍ਰਿੰ ਕਰਨ ਸ਼ਰਮਾਂ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਮੋਬਾਇਲ ਵੈਨ ਹਲਕਾ ਸ਼ਾਮਚੁਰਾਸੀ ਦੇ ਵੱਖ ਵੱਖ ਪਿੰਡਾਂ ‘ਚ ਤਿੰਨ ਦਿਨ ਵੋਟ ਦੇ ਅਧਿਕਾਰ ਦੇ Îਮਹਤਵ ਤੇ ਅਧਿਕਾਰ ਦੀ ਵਰਤੋ ਤੇ ਈ ਵੀ ਐਮ ਵੀ ਵੀ ਪੈਟ ਦੀ ਕਾਰਜ ਪ੍ਰਣਾਲੀ ਵਾਰੇ ਜਾਗਰੂਕ ਕਰੇਗੀ। ਉਨ•ਾਂ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ‘ਚ ਇੱਕ ਇੱਕ ਵੋਟ ਦੀ ਬਹੁਤ ਮਹੱਤਤਾ ਹੁੰਦੀ ਹੈ ਜਿਸ ਕਰਕੇ ਸਮਾਜ ਦੇ ਹਰ ਵਰਗ ਨੂੰ ਆਪਣੇ ਦੇਸ਼ ਦੀਆ ਲੋਕਤੰਤਰਿਕ ਪਰੰਪਰਾਵਾਂ ਨੂੰ ਬਣਾਈ ਰੱਖਣ ਲÂਂੀ ਸੁਤੰਤਰ, ਨਿਰਪੱਖ ਤੇ ਸਾਂਤਮਈ ਢੰਗ ਨਾਲ ਬਿਨਾਂ ਕਿਸੇ ਡਰ, ਲਾਲਚ , ਸਮੁਦਾਇ, ਭਾਸ਼ਾ ਅਤੇ ਧਰਮ ਜਾਤੀ ਦੇ ਵਿਤਕਰੇ ਤੋਂ ਬਿਨਾ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਸੁਨੇਹਾ ਲੈਣਾ ਚਾਹੀਦਾ ਹੈ। ਇਸ ਮੌਕੇ 042 ਹਲਕਾ ਸ਼ਾਮਚੁਰਾਸੀ ਦੀ ਡੀ ਡੀ ਪੀ ਓ ਟੀਮ ਦੇ ਪ੍ਰਦੀਪ ਕੁਮਾਰ, ਨਰਿੰਦਰ ਚੀਮਾ, ਮਾਸਟਰ ਟਰੇਨਰ ਵਰਿੰਦਰ ਸਿੰਘ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਨੀਲਮ, ਬਲਜਿੰਦਰ ਕੌਰ, ਬਲਵੀਰ ਖਾਨ, ਬੀ ਐਲ ਓ ਰਵਿੰਦਰ ਕੁਮਾਰ, ਕੁਲਵੀਰ ਕੁਮਾਰ, ਰਮੇਸ਼ ਕੁਮਾਰ, ਜੀਵਨ ਕੁਮਾਰ, ਧੀਰਜ ਕੁਮਾਰ, ਰਚਨਾ ਆਦਿ ਉਚੇਚੇ ਹਾਜਰ ਸਨ।
INDIA ਵੋਟਰ ਜਾਗਰੂਕਤਾ ਮੋਬਾਇਲ ਵੈਨ ਨੂੰ ‘ਚ ਹਰੀ ਝੰਡੀ ਦੇ ਕੇ ਰਵਾਨਾ...