ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਅੱਜ ਆਏ ਨਤੀਜਿਆਂ ਵਿਚ ਪਿੰਡ ਗੁਲਾਬਗੜ੍ਹ ਦੇ ਕਿਸਾਨ ਵਰਿੰਦਰ ਸਿੰਘ ਦੀ ਧੀ ਨੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ 644/650 ਅੰਕ( 99.06 ਫੀਸਦੀ) ਪ੍ਰਾਪਤ ਕਰਕੇ ਪੰਜਾਬ ਵਿਚ ਤੀਜੀ ਅਤੇ ਜ਼ਿਲ੍ਹੇ ਵਿਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ। ਜਸ਼ਨਪ੍ਰੀਤ ਕੌਰ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਂ ਹਰਮਨਪ੍ਰੀਤ ਅਤੇ ਪਿਤਾ ਵਰਿੰਦਰ ਸਿੰਘ ਨੂੰ ਦਿੰਦੀ ਹੈ। ਜ਼ਿਲ੍ਹੇ ਦੇ 20 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਜਗ੍ਹਾ ਬਣਾਈ ਹੈ।
INDIA ਦਸਵੀਂ ਦਾ ਨਤੀਜਾ: ਬਠਿੰਡਾ ਦੇ ਕਿਸਾਨ ਦੀ ਧੀ ਸੂਬੇ ਵਿੱਚ ਤੀਜੇ ਸਥਾਨ...