ਪ੍ਰਿਯੰਕਾ ਨੂੰ ਬੱਚਿਆਂ ਬਾਰੇ ਕੌਮੀ ਕਮਿਸ਼ਨ ਨੇ ਨੋਟਿਸ ਭੇਜਿਆ

ਚੋਣਾਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਵਿਰੁੱਧ ਬੱਚਿਆਂ ਦੇ ਹੱਕਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਵੱਲੋਂ ਸ਼ਿਕਾਇਤ ਅਤੇ ਸ਼ਿਕਾਇਤਕਰਤਾ ਬਾਰੇ ਵੇਰਵੇ ਮੀਡੀਆ ਨੂੰ ਜਾਰੀ ਨਹੀਂ ਕੀਤੇ ਗਏ। ਕਮਿਸ਼ਨ ਨੇ ਚੋਣਾਂ ਦੌਰਾਨ ਬੱਚਿਆਂ ਦੀ ਵਰਤੋਂ ਦਾ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਨੇ ਬੰਬੇ ਹਾਈਕੋਰਟ ਦੇ 4 ਅਗਸਤ 2014 ਨੂੰ ਜਾਰੀ ਕੀਤੇ ਹੁਕਮ ਕਿ ਬੱਚਿਆਂ ਨੂੰ ਚੋਣ ਮੁਹਿੰਮ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਦਾ ਹਵਾਲਾ ਦਿੱਤਾ ਹੈ। ਕਮਿਸ਼ਨ ਨੇ ਪ੍ਰਿਯੰਕਾ ਤੋਂ ਤਿੰਨ ਦਿਨ ਦੇ ਅੰਦਰ ਬੱਚਿਆਂ ਦੇ ਐਡਰੈੱਸ ਅਤੇ ਹੋਰ ਵੇਰਵੇ ਮੰਗੇ ਹਨ ਕਿ ਬੱਚੇ ਨਾਹਰੇ ਮਾਰਨ ਕਿਵੇਂ ਪੁੱਜੇ।

Previous articleਬਾਰ੍ਹਵੀਂ ਦਾ ਨਤੀਜਾ: ਨਵਨੀਤ ਤੇ ਹੁਨਰ ਦੀਪ ਬਠਿੰਡਾ ਜ਼ਿਲ੍ਹੇ ’ਚੋਂ ਅੱਵਲ
Next articleLighting kills 8 in Uttar Pradesh