ਪ੍ਰਚਾਰ ਫੇਰੀ ਤੋਂ ਢਾਡੀ ਜੱਥਾ ਵਤਨ ਪਰਤਿਆ 

ਮਹਿਤਪੁਰ – (ਨੀਰਜ ਵਰਮਾ) ਢਾਡੀ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਢਾਡੀ ਵਰਿੰਦਰ ਸਿੰਘ ਵਾਰਿਸ ਦਾ ਜੱਥਾ ਕੁਝ ਸਮੇ ਪਹਿਲਾ  ਪ੍ਰਚਾਰ ਫੇਰੀ ਤੇ ਕਨੈਡਾ ਗਏ ਸਨ ਜੋ ਕਿ ਵਤਨ ਵਾਪਸ ਪਰਤ ਆਇਆ ਹੈ ਉਹਨਾ ਦੇ ਜੱਥੇ ਦੇ ਸਾਥੀ ਢਾਡੀ ਗੁਰਿੰਦਰ ਸਿੰਘ  ਰਸੀਆ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਡੇ ਜੱਥੇ ਨੂੰ ਓਨਟਾਰੀਉ ਕਾਲਸਾ ਦਰਬਾਰ ਵੱਲੋ ਵਿਸ਼ੇਸ ਤੋਰ ਤੇ ਸੱਦਾ ਦਿੱਤਾ ਗਿਆ ਅਤੇ ਸਾਡੇ ਜੱਥਾ ਗੁਰੂਦੁਆਰਾ ਸਾਹਿਬ ਵਿਖੇ ਛੇ ਮਹੀਨੇ ਸੇਵਾ ਕੀਤੀ  ਅਤੇ ਉਥੋ ਦੀਆ ਸੰਗਤਾ ਅਤੇ ਕਮੇਟੀ ਵੱਲੋ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਇਸ ਵਾਰ ਪ੍ਰਚਾਰ ਫੇਰੀ ਦੌਰਾਨ ਉਨ੍ਹਾ ਨਾਲ ਜੱਥੇ ਵਿੱਚ ਢਾਡੀ  ਗੁਰਿੰਦਰ ਸਿੰਘ ਰਸੀਆ,ਢਾਡੀ ਗੁਰਬਾਜ ਸਿੰਘ ਬਾਜ ਅਤੇ ਢਾਡੀ ਹਰਪ੍ਰੀਤ ਸਿੰਘ ਪ੍ਰੀਤਨ ਹਾਜਰ ਸਨ ਅਤੇ ਜੱਥੇ ਨੂੰ ਵਤਨ ਵਾਪਸੀ ਸਮੇ ਸਨਮਾਨ ਚਿੰਨਾ ਨਾਲ ਸਨਮਾਨ ਕਰਕੇ ਜੱਥੇ ਨੂੰ  ਅਲਵਿੱਦਾ ਕਿਹਾ ਗਿਆ

Previous articleਸੇਂਟ ਜੂਡਸ ਕਾਨਵੈਂਟ ਸਕੂਲ ਚੋਂ ਹੈੱਡ ਬਵਾਏ ਅਤੇ  ਹੈੱਡ ਗਰਲ ਦੀ ਚੋਣ ਕੀਤੀ ਗਈ
Next articlePM meeting with Prime Minister Jakobsdóttir