ਸਕੂਲ ਵਿੱਚ ਮਨਾਇਆ ” ਸਵੱਛਤਾ – ਪਖਵਾੜਾ “

(ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ – ਢੇਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਸਕੂਲ ਸਟਾਫ , ਵਿਦਿਆਰਥੀਆਂ ਅਤੇ ਸਮਾਜ ਦੇ ਸਹਿਯੋਗ ਨਾਲ ” ਸਵੱਛਤਾ ਪਖਵਾਡ਼ਾ ” ਮਨਾਇਆ ਗਿਆ। ਇਸ ਪਖਵਾੜੇ ਦੌਰਾਨ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੱਥਾਂ ਦੀ ਸਫਾਈ , ਹਰੀਆਂ ਸਬਜ਼ੀਆਂ ਅਤੇ ਦੁੱਧ ਦੀ ਵਰਤੋਂ ਕਰਨ , ਸਰੀਰਕ – ਨਿੱਜੀ ਸਫ਼ਾਈ ਬਾਰੇ ਜਾਣਕਾਰੀ , ਸਕੂਲ , ਘਰ ਅਤੇ ਵਾਤਾਵਰਨ ਦੀ ਸਾਫ਼ – ਸਫ਼ਾਈ ਬਾਰੇ ਜਾਗਰੂਕ ਕੀਤਾ ਗਿਆ ਤੇ ਬੁਰੀਆਂ ਅਲਾਮਤਾਂ ਤੋਂ ਬਚ ਕੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਪ੍ਰਣ ਵੀ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ ਅਤੇ ਸ਼ਿਵਾਨੀ ਰਾਣਾ ਹਾਜ਼ਰ ਸਨ।

Previous articleਗੁਰੂ ਨਾਨਕ ਦੀ ਵਡਿਆਈ।
Next articleUkraine forces tricked Russia with disinformation campaign