ਲੋਕ ਸਭਾ ਚੋਣਾਂ ਦੌਰਾਨ ਪੰਜਾਬ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਜ਼ਿਆਦਾਤਰ ਵੋਟਰ ਸਿੱਧੇ ਮੁਕਾਬਲੇ ’ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਚੁਣਨ ਵਾਸਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਗੇ। ਉਂਜ ਬਾਕੀ ਮੁਲਕ ’ਚ ਨਰਿੰਦਰ ਮੋਦੀ ਵੋਟਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਖ਼ੁਲਾਸਾ ਸੀਵੋਟਰ-ਆਈਏਐਨਐਸ ਦੇ ਸਰਵੇਖਣ ’ਚ ਹੋਇਆ ਹੈ। ਇਹ ਸਰਵੇਖਣ 19 ਅਪਰੈਲ ਨੂੰ ਕਰਾਇਆ ਗਿਆ ਸੀ ਜਿਸ ’ਚ ਵੋਟਰਾਂ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਮੁਲਕ ’ਚ ਪ੍ਰਧਾਨ ਮੰਤਰੀ ਅਹੁਦੇ ਲਈ ਆਗੂ ਦੀ ਸਿੱਧੀ ਚੋਣ ਕਰਨੀ ਹੋਵੇ ਤਾਂ ਉਹ ਰਾਹੁਲ ਅਤੇ ਮੋਦੀ ’ਚੋਂ ਕਿਸ ਨੂੰ ਚੁਣਨਗੇ। ਕੌਮੀ ਪੱਧਰ ’ਤੇ ਸ੍ਰੀ ਮੋਦੀ ਨੇ ਸ੍ਰੀ ਗਾਂਧੀ ਉਪਰ 26.10 ਫ਼ੀਸਦ ਦੀ ਲੀਡ ਲਈ ਹੋਈ ਹੈ। ਉਕਤ ਚਾਰੋਂ ਸੂਬਿਆਂ ’ਚ ੈਰ ਭਾਜਪਾ ਸਰਕਾਰਾਂ ਹਨ। ਪੰਜਾਬ ’ਚ 37.04 ਫ਼ੀਸਦ ਵੋਟਰਾਂ ਨੇ ਰਾਹੁਲ ਗਾਂਧੀ ਨੂੰ ਤਰਜੀਹ ਦਿੱਤੀ ਜਦਕਿ ਸ੍ਰੀ ਮੋਦੀ ਦੇ ਹੱਕ ’ਚ 36.05 ਫ਼ੀਸਦੀ ਵੋਟਰ ਖੜ੍ਹੇ ਨਜ਼ਰ ਆਏ। ਸਰਵੇਖਣ ਮੁਤਾਬਕ ਕੇਰਲ ’ਚ 64.96 ਫ਼ੀਸਦ ਵੋਟਰ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਜਦਕਿ ਸ੍ਰੀ ਮੋਦੀ ਨੂੰ ਮਹਿਜ਼ 23.97 ਫ਼ੀਸਦ ਵੋਟਰਾਂ ਨੇ ਤਰਜੀਹ ਦਿੱਤੀ। ਇਸੇ ਤਰ੍ਹਾਂ ਤਾਮਿਲਨਾਡੂ ’ਚ ਰਾਹੁਲ ਗਾਂਧੀ ਨੂੰ 60.91 ਫ਼ੀਸਦ ਅਤੇ ਮੋਦੀ ਨੂੰ 26.93 ਫ਼ੀਸਦ ਵੋਟਰਾਂ ਨੇ ਆਪਣੀ ਪਸੰਦ ਦੱਸਿਆ। ਸਰਵੇਖਣ ਦੌਰਾਨ ਕੌਮੀ ਪੱਧਰ ’ਤੇ 11192 ਵੋਟਰਾਂ ਤੋਂ ਰਾਏ ਲਈ ਗਈ ਜਦਕਿ ਸੂਬਿਆਂ ’ਚ ਆਂਧਰਾ ਪ੍ਰਦੇਸ਼ ਦੇ 451, ਕੇਰਲਾ ’ਚ 701, ਤਾਮਿਲਨਾਡੂ ’ਚ 533 ਅਤੇ ਪੰਜਾਬ ’ਚ 502 ਵੋਟਰਾਂ ਤੋਂ ਉਨ੍ਹਾਂ ਦੇ ਪਸੰਦੀਦਾ ਪ੍ਰਧਾਨ ਮੰਤਰੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਸੀ। ਆਂਧਰਾ ਪ੍ਰਦੇਸ਼ ’ਚ ਸ੍ਰੀ ਮੋਦੀ ਨੂੰ 11, ਕੇਰਲਾ ’ਚ 40.99, ਤਾਮਿਲਨਾਡੂ ’ਚ 33.93 ਅਤੇ ਪੰਜਾਬ ’ਚ 0.99 ਫ਼ੀਸਦ ਘੱਟ ਲੋਕਾਂ ਨੇ ਪਸੰਦ ਕੀਤਾ। ਹਰਿਆਣਾ ’ਚ ਸ੍ਰੀ ਮੋਦੀ ਨੂੰ ਰਾਹੁਲ ਗਾਂਧੀ ਨਾਲੋਂ ਸਭ ਤੋ ਵੱਧ ਹੁੰਗਾਰਾ ਮਿਲਿਆ। ਸੂਬੇ ’ਚ ਸ੍ਰੀ ਮੋਦੀ ਨੂੰ 61.50 ਫ਼ੀਸਦ ਜਦਕਿ ਕਾਂਗਰਸ ਪ੍ਰਧਾਨ ਨੂੰ 14.92 ਫ਼ੀਸਦ ਵੋਟਰਾਂ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸਿਆ ਹੈ।
HOME ਪੰਜਾਬ, ਕੇਰਲ, ਆਂਧਰਾ ਅਤੇ ਤਾਮਿਲਨਾਡੂ ਦੇ ਵੋਟਰ ਰਾਹੁਲ ਨੂੰ ਪ੍ਰਧਾਨ ਮੰਤਰੀ ਬਣਾਉਣ...