ਮਹਿਤਪੁਰ – (ਨੀਰਜ ਵਰਮਾ) ਆਦਿ ਅੰਬੇਡਕਰ ਅੰਦੋਲਨ ਸ਼ਾਖਾ ਮਹਿਤਪੁਰ ਵੱਲੋ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਦਾ ਵੱਡਾ ਯੋਗਦਾਨ ਰਿਹਾ । ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋ ਬੱਚਿਆਂ ਨੂੰ ਬਾਬਾ ਸਾਹਿਬ ਡਾ: ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ਾ ਬਾਰੇ ਦੱਸਿਆ ਗਿਆ ਅਤੇ ਬੱਚਿਆਂ ਨੂੰ ਪੜਾਈ ਬਾਰੇ ਅਤੇ ਆਪਣੇ ਹੱਕਾਂ ਬਾਰੇ ਪ੍ਰੇਰਿਤ ਕੀਤਾ ਗਿਆ। ਅਤੇ ਕਮੇਟੀ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡਾ ਮੁਹੱਲਾ ਵਾਲਮੀਕਿ, ਖਾਲਸਾ ਸਕੂਲ ਮੁਹੱਲਾ ਨੇ ਪ੍ਰੋਗਰਾਮ ਨੂੰ ਸਿਰੇ ਚਾੜਨ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਮੰਗਾ ਗਿੱਲ, ਸਾਹਿਲ ਸਹੋਤਾ, ਪਰਮਜੀਤ (ਪੰਮਾ) ਹਰਜੀਤ, ਅਮਨ ਸਹੋਤਾ, ਕਮਲ ਕਿਸ਼ੋਰ, ਰਾਕੇਸ਼ ਆਦਿ ਹਾਜਰ ਸਨ।
INDIA ਬਾਬਾ ਸਾਹਿਬ ਡਾ: ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ ਸਮਾਗਮ