ਮੁੰਬਈ ਇੰਡੀਅਨਜ਼ ਨੇ ਤਿੰਨ ਵਿਕਟਾਂ ਨਾਲ ਮੈਚ ਜਿੱਤਿਆ

ਕਾਰਜਕਾਰੀ ਕਪਤਾਨ ਕੀਰੋਨ ਪੋਲਾਰਡ ਦੀ ਤੂਫਾਨੀ ਪਾਰੀ ਦੇ ਸਿਰ ਉੱਤੇ ਮੁੰਬਈ ਇੰਡੀਅਨਜ਼ ਨੇ ਲੁਕੇਸ਼ ਰਾਹੁਲ ਦੇ ਸੈਂਕੜੇ ਉੱਤੇ ਭਾਰੂ ਪੈਂਦਿਆਂ ਇੱਕ ਰੋਮਾਂਚ ਭਰੇ ਮੈਚ ਵਿੱਚ ਪੰਜਾਬ ਨੂੰ ਤਿੰਨ ਵਿਕਟਾਂ ਦੇ ਨਾਲ ਹਰਾ ਦਿੱਤਾ। ਪੋਲਾਰਡ ਨੇ ਸਿਰਫ 31 ਗੇਂਦਾਂ ਵਿੱਚ 10 ਛੱਕਿਆਂ ਤੇ ਤਿੰਨ ਚੌਕਿਆਂ ਦੀ ਮੱਦਦ ਨਾਲ 83 ਦੌੌੜਾਂ ਦੀ ਤਾਬੜਤੋੜ ਪਾਰੀ ਖੇਡੀ। ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਉਹ ਕਿੰਗਜ਼ ਇਲੈਵਨ ਪੰਜਾਬ ਨੂੰ ਹਾਰ ਤੋਂ ਨਾ ਬਚਾ ਸਕਿਆ। ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੀ ਤਰਫੋ਼ਂ ਲੁਕੇਸ਼ ਰਾਹੁਲ ਨੇ ਆਈਪੀਐੱਲ ਵਿੱਚ ਆਪਣਾਂ ਪਹਿਲਾ ਸੈਂਕੜਾ ਜੜਿਆ। ਕਿੰਗਜ਼ ਇਲੈਵਨ ਪੰਜਾਬ ਨੇ ਚਾਰ ਵਿਕਟਾਂ ਉੱਤੇ 197 ਦੌੜਾ ਬਣਾਈਆਂ। ਮੁੰਬਈ ਨੂੰ ਆਖ਼ਰੀ ਚਾਰ ਗੇਂਦਾਂ ਵਿੱਚ ਜਿੱਤ ਲਈ ਚਾਰ ਦੌੜਾਂ ਦੀ ਲੋੜ ਸੀੇ। ਜੋਸੇਫ ਨੇ ਤੀਜੀ ਗੇਂਦ ਖਾਲੀ ਖੇਡੀ ਅਤੇ ਚੌਥੀ ਗੇਂਦ ਵਿੱਚ ਇੱਕ ਦੌੜ ਬਣੀ। ਰਾਹੁਲ ਚਾਹਰ ਨੇ ਪੰਜਵੀਂ ਗੇਂਦ ਉੱਤੇ ਇੱਕ ਦੌੜ ਬਣਾਈ ਅਤੇ ਅੰਤਿਮ ਗੇਂਦ ਉੱਤੇ ਦੋ ਦੋੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।

Previous articleਰੋਹਿਤ ਸ਼ਰਮਾ ਆਈਪੀਐਲ ਮੈਚ ਵਿੱਚੋਂ ਪਹਿਲੀ ਵਾਰ ਬਾਹਰ
Next articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਐਲੂਮਿਨੀ ਮੀਟ