ਮੋਗਾ- ਇਥੇ ਸ਼ਹਿਰ ਵਿਚ ਲੰਘੀ ਦੇਰ ਰਾਤ ਪੌਸ਼ ਕਲੋਨੀ ਤੇ ਸੰਘਣੀ ਆਬਾਦੀ ਵਾਲੇ ਪਰਵਾਨਾ ਨਗਰ ਖੇਤਰ ’ਚ ਨਕਾਬਪੋਸ਼ ਕਾਰ ਸਵਾਰਾਂ ਨੇ ਗਾਰਮੈਂਟਸ ਕਾਰੋਬਾਰੀ ਮਹਿਲਾ ਉੱਤੇ ਗੋਲੀਆਂ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਮਹਿਲਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਪੁਲੀਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਸਥਾਨਕ ਜਮੀਅਤ ਸਿੰਘ ਰੋਡ ’ਤੇ ਲੇਡੀਜ਼ ਗਾਰਮੈਂਟਸ ਦੀ ਦੁਕਾਨ ਕਰਦੀ ਮਹਿਲਾ ਨੀਤੂੁ ਗੁਪਤਾ ਵਾਸੀ ਕੁੰਦਨ ਨਿਵਾਸ ਨੀਲਮ ਵਿਹਾਰ ਨੇੜੇ ਪਰਵਾਨਾ ਨਗਰ ਮੋਗਾ ਲੰਘੀ ਦੇਰ ਸ਼ਾਮ ਨੂੰ ਕਰੀਬ ਅੱਠ ਵਜੇ ਦੁਕਾਨ ਬੰਦ ਕਰਕੇ ਘਰ ਜਾ ਰਹੀ ਸੀ ਅਤੇ ਘਰ ਦੇ ਕੋਲ ਚੌਕ ਵਿੱਚ ਖੜੀ ਕਾਰ ’ਚ ਸਵਾਰ ਨਕਾਬਪੋਸ਼ ਨੇ ਤਾਕੀ ਖੋਲ ਕੇ ਉਸ ਉੱਤੇ ਗੋਲੀ ਚਲਾ ਦਿੱਤੀ, ਜੋ ਲੱਤ ਤੇ ਗੋਡਿਆਂ ਦੇ ਉਪਰ ਦੀ ਲੰਘ ਗਈ ਇਸ ਦੌਰਾਨ ਦੂਸਰੇ ਨਕਾਬਪੋਸ਼ ਨੇ ਵੀ ਗੋਲੀ ਚਲਾ ਦਿੱਤੀ, ਜੋ ਸਕੂਟਰੀ ਨੂੰ ਜਾ ਲੱਗੀ। ਪੀੜਤ ਮਹਿ੍ਰਲਾ ਨੇ ਦੱਸਿਆ ਕਿ ਉਹ ਘਬਰਾਕੇ ਸੜਕ ’ਤੇ ਡਿੱਗ ਪਈ ਅਤੇ ਰੌਲਾ ਪਾਇਆ ਤਾਂ ਹਮਲਾਵਰ ਉਥੋਂ ਭੱਜ ਗਏ। ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਉਸਦਾ ਪਤੀ ਅਸ਼ਵਨੀ ਗੁਪਤਾ ਅਤੇ ਪਰਿਵਾਰਕ ਮੈਂਬਰਾਂ ਘਟਨਾ ਸਥਾਨ ਕੋਲ ਆਏ ਅਤੇ ਜ਼ਖਮੀ ਹਾਲਤ ’ਚ ਉਸਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲੀਸ ਮੁਖੀ ਅਮਰਜੀਤ ਸਿੰਘ ਬਾਜਵਾ, ਥਾਣਾ ਸਿਟੀ ਸਾਊਥ ਦੇ ਇੰਚਾਰਜ ਪਲਵਿੰਦਰ ਸਿੰਘ, ਥਾਣਾ ਸਿਟੀ ਮੋਗਾ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਅਤੇ ਹੋਰ ਪੁਲੀਸ ਟੀਮਾਂ ਮੌਕੇ ਉਤੇ ਪਹੁੰਚੀਆਂ।
INDIA ਕਾਰੋਬਾਰੀ ਮਹਿਲਾ ਉੱਤੇ ਜਾਨਲੇਵਾ ਹਮਲਾ