ਮਿੱਟੀ ਦਿਆ ਬਾਬਿਆ……

(ਸਮਾਜ ਵੀਕਲੀ)

ਮਿੱਟੀ ਦਿਆ ਬਾਬਿਆ ਵੇ,
ਤੇਰੀ ਕੇਹੀ ਇਹ ਕਮਾਈ ਐ।
ਓ! ਜਿੰਦ ਤੇਰੀ ਪ੍ਰਾਹੁਣੀ ਪਲਾਂ ਦੀ,
ਜਿਹੜੀ ਵਿੱਕਣੇ ਤੇ ਲਾਈ ਐ।
ਮਿੱਟੀ ਦਿਆ…..
ਹੋ! ਬੜੀ ਔਖੀ ‘ਕੱਠੀ ਕੀਤੀ,
ਓਹਦੀ ਹੋ ਗਈ ਬਦਨੀਤੀ।
ਗੱਲ ਮਾਇਆ ਵਾਲ਼ੀ ਜਿੱਥੇ,
ਓਹੀ ਜਾਣੇ ਜੀਹਤੇ ਬੀਤੀ।
ਮਨ ਕਰੇ ਬੇਈਮਾਨੀਆਂ ਤੇ,
ਦੇਹ ਤੀਰਥਾਂ ਤੇ ਨਹਾਈ ਐ।
ਮਿੱਟੀ ਦਿਆ….
ਓ! ਕੋਈ ਕੰਮ ਚੰਗੇ ਕਰ,
ਇੱਕ ਦਿਨ ਜਾਣਾ ਮਰ।
ਤੇਰੇ ਬਿਨ ਕੁੱਝ ਨੀ ਰੁੱਕਣਾ,
ਏਥੇ ਜਾਣਾ ਸੱਭਦਾ ਸਰ।
ਭਲਾ ਐਸਾ ਕੌਣ ਹੋਇਆ,
ਜੀਹਨੇ ਮੌਤ ਹਰਾਈ ਐ?
ਮਿੱਟੀ ਦਿਆ….
ਮੇਰਾ ਨਾਮ ਬੜਾ ਵੱਡਾ,
ਕਹਿੰਦਾ ਕਿਸੇ ਨੂੰ ਨਾ ਛੱਡਾਂ।
ਜਿਹੜਾ ਵਧੇ ਜ਼ਰਾ ਤੇਜ਼,
ਜੜਾਂ ਓਹਦੀਆਂ ਮੈਂ ਵੱਢਾਂ।
ਤੇਰੀ ਮੁੱਕੇ ਨਾ ਕਬੀਲਦਾਰੀ ਤੇ,
ਰੂਹ ਨਾਮ ਦੀ ਤਿਹਾਈ ਐ।
ਮਿੱਟੀ ਦਿਆ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਸ
Next articleਮਿੱਤਰਾਂ ਦੀ ਨੂਣ ਦੀ ਡਲੀ !