(ਸਮਾਜ ਵੀਕਲੀ)
ਮਾਂ ਬੋਲੀ ਤੋਂ ਮੁੱਖ ਮੋੜਨ ਦੇ ,
ਸਾਹਮਣੇ ਆਏ ਨਤੀਜੇ ।
ਸਾਡੇ ਧੀਆਂ ਪੁੱਤ ਵੇਖ ਲਓ ,
ਨਿੱਤ ਉਡੀਕਣ ਵੀਜੇ ।
ਅਸੀਂ ਬਣਾਉਂਣੇ ਵੱਡੇ ਅਫ਼ਸਰ ,
ਲੋੜ ਨਹੀਂ ਇਨਸਾਨਾਂ ਦੀ ;
ਨੈਤਿਕ ਸਿੱਖਿਆ ਦੀ ਥਾਂ ਦਰਜੇ,
ਪਹਿਲੇ ਦੂਜੇ ਤੀਜੇ ।
ਅੰਕਲ ਆਂਟੀ ਭਾਰੂ ਹੋ ਗਏ ,
ਗ਼ਾਇਬ ਹੋ ਗਏ ਰਿਸ਼ਤੇ ;
ਚਾਚਾ ਤਾਇਆ ਫੁੱਫੜ ਭੁੱਲ ‘ਗੇ ,
ਭੁੱਲ ਗਏ ਸਾਲ਼ੇ ਜੀਜੇ ।
ਅਸੀਂ ਬਿਗਾਨੇ ਸੱਭਿਆਚਾਰ ਦੀ,
ਚੰਗੀ ਗੱਲ ਨਾ ਸਿੱਖੀ ;
ਜੀਨਾਂ ਟੌਪ ਤੇ ਪਰਸ ਲੈ ਲਏ ,
ਛੱਡ ਜੇਬ ਤੇ ਗੀਜੇ੍ ।
ਸਾਨੂੰ ਭੁੱਲਿਆ ਸ਼ੱਕਰ ਘਿਓ ਤੇ ,
ਦਾਦੀ ਮਾਂ ਦੀ ਚੂਰੀ ;
ਬੇਸਣ ਦੀ ਰੋਟੀ ਦੀ ਥਾਂ ‘ਤੇ ,
ਆ ਗਏ ਬਰਗਰ ਪੀ ਜੇ ।
ਮਾਂ ਬੋਲੀ ਨੂੰ ਰੋਜ਼ਗਾਰ ਦੀ ,
ਭਾਸ਼ਾ ਨਹੀਂ ਬਣਾਇਆ ;
ਵੇਖ ” ਰੰਚਣਾਂ ” ਦੀ ਹਾਲਤ ਨੂੰ,
ਹਾਕਮ ਨਹੀਂ ਪਸੀਜੇ ।
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ ।
9914836037
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly