ਕਪੂਰਥਲਾ (ਸਮਾਜ ਵੀਕਲੀ) ( ਕੌੜਾ ): ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਸ: ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ), ਸ: ਬਿਕਰਮਜੀਤ ਸਿੰਘ ਥਿੰਦ ਡਿਪਟੀ ਡੀ.ਈ.ੳ (ਸੈ.ਸਿ) ਤੇ ਪ੍ਰਿੰਸੀਪਲ ਰਵਿੰਦਰ ਕੌਰ ਬਲਾਕ ਨੋਡਲ ਅਫਸਰ ਕਪੂਰਥਲਾ-1 ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਦਾ ਸਲਾਨਾ ਮੈਗਜੀਨ “ਚਿਰਾਗ” ਸਰਪੰਚ ਸ: ਤਰਲੋਚਨ ਸਿੰਘ ਗੋਸ਼ੀ ਨੇ ਲੋਕ ਅਰਪਿਤ ਕੀਤਾ।ਇਸ ਮੌਕੇ ਸਰਪੰਚ ਗੋਸ਼ੀ ਨੇ ਕਿਹਾ ਕਿ ਇਹ ਸਕੂਲ਼ ਮੈਗਜੀਨ ਬੱਚਿਆਂ ਅੰਦਰਲੀਆਂ ਪ੍ਰਤੀਭਾਵਾਂ ਨੂੰ ਬਾਹਰ ਲਿਆਉਣ ਲਈ ਬਹੁਤ ਮਹੱਤਵਪੂਰਣ ਰੋਲ ਅਦਾ ਕਰਦੇ ਹਨ।ਉਨ੍ਹਾਂ ਸਕੂਲ਼ ਇੰਚਾਰਜ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਤੇ ਸੁਖਦਿਆਲ ਸਿੰਘ ਝੰਡ ਨੂੰ ਚਿਰਾਗ ਮੈਗਜੀਨ ਲੋਕ ਅਰਪਿਤ ਕਰਨ ਤੇ ਬਹੁਤ ਮੁਬਾਰਕਬਾਦ ਦਿੱਤੀ ।ਇਸ ਮੌਕੇ ਬੱਚਿਆਂ ਦੇ ਲੇਖ ਮੁਕਾਬਲੇ, ਸੁੰਦਰ ਲਿਖਾਈ, ਪੰਜਾਬੀ ਅਖਾਣ ਤੇ ਮੁਹਾਵਰਿਆਂ ਦਾ ਮੁਕਾਬਲਾ,ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਸ: ਅਵਤਾਰ ਸਿੰਘ ਪੰਚ, ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ , ਸੁਖਦਿਆਲ ਸਿੰਘ ਝੰਡ,ਮੈਡਮ ਸੁਖਜੀਤ ਕੌਰ, ਬਲਵਿੰਦਰ ਕੌਰ ਤੇ ਅਮਰਜੀਤ ਕੌਰ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly