ਹੌਜ਼ਰੀ ਕਾਰੋਬਾਰੀ ਦੇ ਘਰੋਂ ਨੌਕਰ ਲੱਖਾਂ ਲੈ ਕੇ ਫਰਾਰ

ਲੁਧਿਆਣਾ-ਇੱਥੇ ਦੇ ਟੈਗੋਰ ਨਗਰ ਇਲਾਕੇ ’ਚ ਹੌਜ਼ਰੀ ਕਾਰੋਬਾਰੀ ਦੇ ਘਰ ਚਾਰ ਦਿਨ ਪਹਿਲਾ ਰੱਖੇ ਨੌਕਰ ਨੂੰ ਖਾਣ ’ਚ ਨਸ਼ੀਲਾ ਪਦਾਰਥ ਮਿਲਾ ਕੇ ਘਰ ’ਚ ਲੱਖਾਂ ਰੁਪਏ ਦੇ ਕੈਸ਼ ਗਹਿਣੇ ਤੇ ਗੱਡੀ ਲੈ ਚੋਰੀ ਕਰ ਫ਼ਰਾਰ ਹੋ ਗਿਆ।
ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਘਰ ’ਚ ਕੰਮ ਕਰਨ ਵਾਲੀ ਨੌਕਰਾਣੀ ਸ਼ਾਮ ਨੂੰ ਆਈ। ਦਰਵਾਜ਼ੇ ਖੁੱਲ੍ਹੇ ਤੇ ਲੋਬੀ ਦਾ ਦਰਵਾਜ਼ਾ ਬੰਦ ਸੀ, ਉਸ ਨੇ ਅੰਦਰ ਦੇਖਿਆ ਤਾਂ ਨੌਕਰ ਅੰਦਰ ਬੇਹੋਸ਼ ਪਇਆ ਹੋਇਆ ਸੀ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਮਾਲਕ ਦੇ ਰਿਸ਼ਤੇਦਾਰਾਂ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਪੁਲੀਸ ਦੇ ਉਚ ਅਧਿਕਾਰੀਆਂ ਤੇ ਥਾਣਾ ਡਵੀਜ਼ਨ ਨੰ. 8 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਘਰ ਮਾਲਕ ਦੁਬਈ ਘੁੰਮਣ ਗਿਆ ਹੋਇਆ ਹੈ। ਫਿਲਹਾਲ ਪੁਲੀਸ ਬੇਸੁੱਧ ਨੌਕਰ ਦਾ ਇਲਾਜ ਕਰਾ ਰਹੀ ਹੈ। ਇਸ ਮਗਰੋਂ ਹੀ ਪਤਾ ਲੱਗ ਸਕੇਗਾ ਕਿ ਮੁਲਜ਼ਮ ਇਕੱਲਾ ਸੀ ਜਾਂ ਫਿਰ ਕੋਈ ਹੋਰ ਵੀ। ਟੈਗੋਰ ਨਗਰ ’ਚ ਹੌਜ਼ਰੀ ਕਾਰੋਬਾਰੀ ਨਵਨੀਤ ਗ਼ੁਪਤਾ ਦਾ ਘਰ ਹੈ। ਘਰ ’ਚ ਰਾਜੂ ਨਾਂ ਦਾ ਨੌਕਰ ਕਰੀਬ 14 ਸਾਲਾਂ ਤੋਂ ਕੰਮ ਕਰ ਰਿਹਾ ਹੈ, ਜੋ ਘਰ ਦਾ ਖਾਣਾ ਬਣਾਉਂਦਾ ਹੈ। ਘਰ ’ਚ ਸਾਫ਼ ਸਫ਼ਾਈ ਦੇ ਲਈ ਨੌਕਰ ਨਹੀਂ ਸੀ ਤਾਂ ਘਰ ਮਾਲਕਾਂ ਨੇ ਚਾਰ ਦਿਨ ਪਹਿਲਾਂ ਘਰ ’ਚ ਨੌਕਰ ਰੱਖਿਆ ਸੀ। ਉਸ ਦੇ ਅਗਲੇ ਦਿਨ ਹੀ ਨਵਨੀਤ ਪਰਿਵਾਰ ਨਾਲ ਦੁਬਈ ਘੁੰਮਣ ਲਈ ਚਲਾ ਗਿਆ। ਪਿੱਛੋਂ ਰਾਜੂ ਤੇ ਨਵਾਂ ਰੱਖਿਆ ਨੌਕਰ ਹੀ ਸਨ।

Previous articleਮੋਦੀ ਦੁਬਾਰਾ ਜਿੱਤੇ ਤਾਂ ਦੇਸ਼ ਨਹੀਂ ਬਚੇਗਾ: ਮਮਤਾ
Next articleਕ੍ਰਾਈਸਟਚਰਚ ਹਮਲੇ ਦੇ ਮੁਲਜ਼ਮ ’ਤੇ ਚੱਲੇਗਾ 50 ਲੋਕਾਂ ਦੇ ਕਤਲ ਦਾ ਕੇਸ