(ਸਮਾਜ ਵੀਕਲੀ)
ਓਹਨੂੰ ਹੁਸਨ ਤੇ ਮਾਣ ਹੋ ਗਿਆ
ਸਾਡੇ ਰੰਗ ਦਾ ਘਾਣ ਹੋ ਗਿਆ
ਟਿੱਚਰਾਂ ਕਰਦੀ ਰੂਪ ਹੰਕਾਰੀ ਵੇਖ ਵੇਖ ਕੇ ਸਾਨੂੰ ਖੰਗਦੀ।
ਗੋਰੇ ਜੰਮਣੇ ਬੰਦ ਕਰ ਰੱਬਾ ਕਦਰ ਘੱਟ ਗਈ ਕਾਲੇ ਰੰਗ ਦੀ ।
ਕਾਲੇ ਰੰਗ ਦੀ ਵੇਚ ਐਕਟੀਵਾ ਚਿੱਟੇ ਰੰਗ ਦੀ ਲਈ ਪਲੈਜਰ।
ਕਾਲੀ ਜਰਸੀ ਖੂੰਜੇ ਸੁੱਟਤੀ ਸੋਨੇ ਰੰਗੀ ਲਈ ਬਲੈਜਰ ।
ਸੋਹਣੀ ਲੱਗਣ ਦੇ ਚੋਜ ਕਰੇਂਦੀ
ਸਾਈ ਦੇ ਤੀ ਚਾਂਦੀ ਦੀ ਵੰਗ ਦੀ
ਗੋਰੇ ਜੰਮਣੇ ਬੰਦ ਕਰ ਰੱਬਾ ਕਦਰ ਘਟ ਗਈ ਕਾਲੇ ਰੰਗ ਦੀ।
ਦੁੱਧ ਰੰਗੀਂ ਹੁਣ ਬੇਬੇ ਦੇ ਨਾਲ ਧਾਰਾਂ ਚੋਣੇ ਤੋਂ ਵੀ ਡਰਦੀ
ਰੂਪ ਮੰਤਰਾ ਵਰਤਣ ਲੱਗ ਪਈ ਸਾਜਰੇ ਉੱਠਕੇ ਯੋਗਾ ਕਰਦੀ
ਖੁਦ ਨੂੰ ਨਸਾ ਓਹ ਚਿੱਟਾ ਆਖੇ ਸਾਨੂੰ ਕਹਿਦੀ ਡਲੀ ਓਹ ਭੰਗ ਦੀ ।
ਗੋਰੇ ਜੰਮਣੇ ਬੰਦ ਕਰ ਰੱਬਾ ਕਦਰ. ਘਟ ਗਈ ਕਾਲੇ ਰੰਗ ਦੀ
ਕੰਨੀ ਝੁੰਮਕੇ ਵਾਇਟ ਗੋਲਡ ਦੇ ਡਾਇਮਡ ਰਿੰਗ ਬਿਨ ਹੁਣ ਨੀ ਬੱਚਦੀ
ਦੀਪ ਸੈਂਪਲਿਆ ਸਹਿਰ ਚ ਜਾਕੇ ਲੱਭਦੀ ਫਿਰੇ ਹਵੇਲੀ ਕੱਚ ਦੀ
ਹੁਣ ਤੱਕ ਸਮਝ ਨੀ ਆਈ ਰੱਬਾ ਦਿੱਸਣਾ ਚਾਹੁੰਦੀ ਕਹਿੜੇ ਢੰਗਦੀ ।
ਗੋਰੇ ਜੰਮਣੇ ਬੰਦ ਕਰ ਰੱਬਾ ਕਦਰ ਘਟ ਗਈ ਕਾਲੇ ਰੰਗ ਦੀ।
ਗੀਤਕਾਰ ਦੀਪ ਸੈਂਪਲਾ
ਸ੍ਰੀ ਫਤਿਹਗੜ ਸਾਹਿਬ।
6283087924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly