ਪੈਂਟਾਗਨ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਅਮਰੀਕਾ ਨੇ ਭਾਰਤ ਦੇ ਐਂਟੀ- ਸੈਟੇਲਾਈਟ ਮਿਜ਼ਾਈਲ (ਏ-ਸੈਟ) ਨੂੰ ਲੈ ਕੇ ਜਾਸੂਸੀ ਕੀਤੀ ਹੈ, ਪਰ ਉਸ ਨੇ ਨਾਲ ਹੀ ਕਿਹਾ ਕਿ ਉਹ ਭਾਰਤ ਵੱਲੋਂ ਕੀਤੀ ਗਈ ਅਜ਼ਮਾਇਸ਼ ਬਾਰੇ ਪਹਿਲਾਂ ਹੀ ਜਾਣਦਾ ਸੀ। ਅਮਰੀਕਾ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਡੇਵਿਡ ਡਬਲਿਊ ਈਸਟਬਰਨ ਨੇ ਕਿਹਾ, ‘ਕੋਈ ਵੀ ਭਾਰਤ ਦੀ ਜਾਸੂਸੀ ਨਹੀਂ ਕਰ ਰਿਹਾ ਸੀ, ਬਲਕਿ ਅਮਰੀਕਾ ਭਾਰਤ ਨਾਲ ਆਪਣੀ ਭਾਈਵਾਲੀ ਵਧਾ ਰਿਹਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧ ਮਜ਼ਬੂਤ ਹੋਏ ਹਨ।’ ਫੌਜੀ ਹਵਾਈ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਏਅਰਕ੍ਰਾਫਟ ਸਪਾਟਸ ਨੇ ਕਿਹਾ ਸੀ ਕਿ ਅਮਰੀਕੀ ਹਵਾਈ ਸੈਨਾ ਦੇ ਇੱਕ ਜਾਸੂਸੀ ਜਹਾਜ਼ ਨੇ ਡਿਏਗੋ ਗਰਸ਼ੀਆ ਤੋਂ ਬੰਗਾਲ ਦੀ ਖਾੜੀ ’ਚ ਭਾਰਤ ਦੇ ਏ-ਸੈੱਟ ਪ੍ਰੀਖਣ ਦੀ ਨਿਗਰਾਨੀ ਲਈ ਉਡਾਨ ਭਰੀ ਸੀ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਭਾਰਤ ਦੇ ਏ-ਸੈਟ ਪ੍ਰੀਖਣ ਦੀ ਜਾਸੂਸੀ ਕੀਤੀ ਸੀ।
World ਅਮਰੀਕਾ ਨੇ ਭਾਰਤ ਦੀ ਜਾਸੂਸੀ ਦੇ ਦੋਸ਼ ਨਕਾਰੇ