ਆਰਥਿਕ ਮਾਹਿਰ ਯਾਂ ਦਰੀਜ਼ ਨੂੰ ਹਿਰਾਸਤ ’ਚ ਲਿਆ

ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ’ਚ ਬਿਨਾਂ ਮਨਜ਼ੂਰੀ ਦੇ ਬੈਠਕ ਕਰਨ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਉੱਘੇ ਆਰਥਿਕ ਮਾਹਿਰ ਯਾਂ ਦਰੀਜ਼ ਅਤੇ ਕਾਰਕੁਨ ਵਿਵੇਕ ਗੁਪਤਾ ਨੂੰ ਇਹਤਿਆਤ ਵਜੋਂ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਯੂਪੀਏ ਸਰਕਾਰ ਸਮੇਂ ਸੋਨੀਆ ਗਾਂਧੀ ਦੀ ਅਗਵਾਈ ਹੇਠਲੀ ਕੌਮੀ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਰਹੇ ਦਰੀਜ਼ ਅਤੇ ਗੁਪਤਾ ਨੂੰ ਬਾਅਦ ’ਚ ਛੱਡ ਦਿੱਤਾ ਗਿਆ। ਸ੍ਰੀ ਦਰੀਜ਼ ਨੇ ਖੁਰਾਕ ਸਬੰਧੀ ਕਾਨੂੰਨ ਦਾ ਖਰੜਾ ਤਿਆਰ ਕਰਨ ’ਚ ਸਹਾਇਤਾ ਕੀਤੀ ਸੀ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਦਰੀਜ਼ ਅਤੇ ਕਾਰਕੁਨ ਨੂੰ ਫੜੇ ਜਾਣ ਦੀ ਨਿਖੇਧੀ ਕਰਦਿਆਂ ਭਾਜਪਾ ’ਤੇ ਜਨ ਵਿਰੋਧੀ ਹੋਣ ਦਾ ਦੋਸ਼ ਲਾਇਆ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਨ ਵਾਲਿਆਂ ਵਿਰੁੱਧ ਸਰਕਾਰ ‘ਜੰਗ’ ਦੇ ਰੌਂਅ ’ਚ ਹੈ।

Previous articleਮੁੰਬਈ ਦੀ ਬੰਗਲੌਰ ’ਤੇ ਸ਼ਾਨਦਾਰ ਜਿੱਤ
Next articleUS Congress asked to change laws against migrants