ਹਿਮਾਚਲ ਪ੍ਰਦੇਸ਼ ’ਚ ਰਿਕਾਰਡ 75.6 ਫੀਸਦ ਪੋਲਿੰਗ

ਨਵੀਂ ਦਿੱਲੀ (ਸਮਾਜ ਵੀਕਲੀ) : ਹਿਮਾਚਲ ਪ੍ਰਦੇਸ਼ ਅਸੈਂਬਲੀ ਦੀਆਂ 68 ਸੀਟਾਂ ਲਈ ਸ਼ਨਿਚਰਵਾਰ ਨੂੰ ਇਕੋ ਗੇੜ ਵਿੱਚ ਹੋਈ ਪੋਲਿੰਗ ਦੌਰਾਨ ਰਿਕਾਰਡ 75.6 ਫੀਸਦ ਵੋਟਾਂ ਪਈਆਂ ਹਨ। ਰਾਜ ਚੋਣ ਅਥਾਰਿਟੀ ਕੋਲ ਮੌਜੂਦ ਅੰਕੜਿਆਂ ਮੁਤਾਬਕ ਇਹ ਅੰਕੜਾ ਵਧਣ ਦੇ ਅਸਾਰ ਹਨ, ਕਿਉਂਕਿ ਪੋਸਟਲ ਬੈਲਟ ਆਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸਾਲ 2017 ਵਿੱਚ ਪਹਾੜੀ ਸੂਬੇ ’ਚ 75.57 ਫੀਸਦ ਪੋਲਿੰਗ ਹੋਈ ਸੀ। ਮੁੱਖ ਚੋਣ ਅਧਿਕਾਰੀ ਮਨੀਸ਼ ਗਰਗ ਨੇ ਕਿਹਾ, ‘‘ਈਵੀਐੱਮਜ਼ ਜ਼ਰੀਏ ਪਈਆਂ ਵੋਟਾਂ ਦੀ ਪੋਲਿੰਗ ਫੀਸਦ 75.6 ਫੀਸਦ ਹੈ, ਪਰ ਦੋ ਫੀਸਦ ਵਧੀਕ ਪੋਸਟਲ ਬੈਲਟ ਅਜੇ ਆਉਣੇ ਬਾਕੀ ਹਨ। ਇਸ ਅੰਕੜੇ ਦੇ ਵਧਣ ਦੇ ਅਸਾਰ ਹਨ।’’ ਹਿਮਾਚਲ ਪ੍ਰਦੇਸ਼ ਵਿੱਚ ਐਤਕੀਂ ਮਹਿਲਾ ਵੋਟਰਾਂ ਨੇ ਇਕ ਵਾਰ ਫਿਰ ਪੁਰਸ਼ ਵੋਟਰਾਂ ਨੂੰ ਪਛਾੜਿਆ ਹੈ। ਪੁਰਸ਼ਾਂ ਵੋਟਰਾਂ ਦੀ 72.40 ਫੀਸਦ ਦੇ ਮੁਕਾਬਲੇ 76.80 ਫੀਸਦ ਮਹਿਲਾ ਵੋਟਰਾਂ ਨੇ ਆਪਣੇ ਇਸ ਹੱਕ ਦਾ ਇਸਤੇਮਾਲ ਕੀਤਾ। ਸਭ ਤੋਂ ਵੱਧ ਵੋਟਾਂ (85.25 ਫੀਸਦ) ਸੋਲਨ ਜ਼ਿਲ੍ਹੇ ਦੇ ਦੂਨ ਹਲਕੇ ਤੇ ਸਭ ਤੋਂ ਘੱਟ ਕਾਂਗੜਾ ਦੇ ਬੈਜਨਾਥ (63.46) ਵਿੱਚ ਪਈਆਂ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਦੈਪੁਰ ਵਿੱਚ ਰੇਲਵੇ ਪਟੜੀ ’ਤੇ ਧਮਾਕਾ
Next articleਭਾਰਤ ’ਤੇ ਮਾੜੀ ਅੱਖ ਰੱਖਣ ਵਾਲੇ ਨੂੰ ਮੂੰਹ-ਤੋੜ ਜਵਾਬ ਮਿਲੇਗਾ: ਰਾਜਨਾਥ