ਭਾਜਪਾ ਦੇ ਮਾਰਗਦਰਸ਼ਕ ਤੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ (91) ਦੇ ਲੋਕ ਸਭਾ ਚੋਣ ਲੜਨ ਜਾਂ ਨਾ ਲੜਨ ਬਾਰੇ ਅਜੇ ਭੇਤ ਬਣਿਆ ਹੋਇਆ ਹੈ। ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਬਜ਼ੁਰਗ ਆਗੂ ਗਾਂਧੀਨਗਰ ਸੀਟ ਤੋਂ ਛੇ ਵਾਰ ਜੇਤੂ ਰਹਿ ਚੁੱਕੇ ਹਨ। ਅਡਵਾਨੀ ਦੇ ਨਿੱਜੀ ਸਕੱਤਰ ਦੀਪਕ ਚੋਪੜਾ ਨੇ ਕਿਹਾ ਕਿ ਇਸ ਬਾਰੇ ਫ਼ਿਲਹਾਲ ਕੁਝ ਤੈਅ ਨਹੀਂ ਹੈ ਤੇ ਜੇ ‘ਸੱਦਾ’ ਆਉਂਦਾ ਹੈ ਤਾਂ ਸੋਚਿਆ ਜਾਵੇਗਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਲੜਨ ਲਈ ਉਮਰ ਕੋਈ ਅੜਿੱਕਾ ਨਹੀਂ ਹੈ, ਕੇਵਲ ਜਿੱਤ ਦੀਆਂ ਸੰਭਾਵਨਾਵਾਂ ਹੋਣੀਆਂ ਚਾਹੀਦੀਆਂ ਹਨ। ਚੋਪੜਾ ਨੇ ਕਿਹਾ ਕਿ ਹਾਲੇ ਤੱਕ ਨਾ ਪਾਰਟੀ ਨੇ ਉਨ੍ਹਾਂ ਨਾਲ ਤੇ ਨਾ ਉਨ੍ਹਾਂ ਪਾਰਟੀ ਨਾਲ ਸੰਪਰਕ ਕੀਤਾ ਹੈ। ਜਦਕਿ ਗੁਜਰਾਤ ਭਾਜਪਾ ਦੇ ਕੁਝ ਆਗੂਆਂ ਦਾ ਪੱਖ ਹੈ ਕਿ ਅਡਵਾਨੀ ਨੂੰ ਉਮਰ ਦੇ ਮੱਦੇਨਜ਼ਰ ਹੁਣ ਚੋਣ ਨਹੀਂ ਲੜਨੀ ਚਾਹੀਦੀ।
INDIA ਅਡਵਾਨੀ ਦੇ ਚੋਣ ਲੜਨ ਬਾਰੇ ਭੇਤ ਕਾਇਮ