(ਸਮਾਜ ਵੀਕਲੀ)
ਪਰਿੰਦੇ ਦੀ ਚਹਿਚਹਾਟ ‘ਤੇ ਇਤਰਾਜ਼ ਕਿਉਂ ਭਲਾ।
ਮਦਮਸਤ ਗੁੁਣ ਗੁਣਾਹਟ ‘ਤੇ ਇਤਰਾਜ਼ ਕਿਉਂ ਭਲਾ।
ਕੇਵਲ ਓਹੀ ਤਾਂ ਨੀ ਵਸਿੰਦਾ ਓਸ ਜਗਾਹ ਦਾ,
ਸ਼ਾਂਤ ਫਿਜਾ ਵਿੱਚ ਆਹਟ ‘ਤੇ ਇਤਰਾਜ਼ ਕਿਉਂ ਭਲਾ।
ਕਾਦਰ ਦੀ ਬਖਸ਼ੀ ਨਿਆਮਤ ਨੂੰ ਮਾਣ ਰਿਹਾ ਜੇ,
ਹੋਠਾਂ ‘ਚ ਮੁਸ਼ਕਰਾਹਟ ‘ਤੇ ਇਤਰਾਜ਼ ਕਿਉਂ ਭਲਾ।
ਸੋਚ ਸਮਝਕੇ ਕਦਮ ਅਗਾਂਹ ਵੱਲ ਧਰ ਰਿਹਾ ਜੇ,
ਫ਼ੇਰ ਇਸ ਹਿਚਕਚਾਹਟ ‘ਤੇ ਇਤਰਾਜ਼ ਕਿਉਂ ਭਲਾ।
ਕਿਸੇ ਲਈ ਹੋਵੇਗਾ ਸ਼ਾਇਦ ਸੁੱਖਦ ਸੁਨੇਹਾ,
ਬੇ ਵਕਤ ਗੜ ਗੜਾਹਟ ‘ਤੇ ਇਤਰਾਜ਼ ਕਿਉਂ ਭਲਾ।
ਹੱਕ ਹੈ ਉਸਨੂੰ ਕਿ ਉਹੋ ਗ਼ਰੂਰ ਕਰੇ ਹੁਸਨ ‘ਤੇ,
ਸਜੀ ਸੰਵਰੀ ਬਨਾਵਟ ‘ਤੇ ਇਤਰਾਜ਼ ਕਿਉਂ ਭਲਾ।
‘ਬੋਪਾਰਾਏ’ ਉਸ ਨਾਲ ਮੁਲਾਕਾਤ ਜੁ ਪਹਿਲੀ,
ਮਿਲਨ ਵਕਤ ਘਬਰਾਹਟ ‘ਤੇ ਇਤਰਾਜ਼ ਕਿਉਂ ਭਲਾ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly