ਜੈਸ਼ੰਕਰ ਦੀ ਬਲਿੰਕਨ ਨਾਲ ਮੁਲਾਕਾਤ: ਦੋਵਾਂ ਵਿਚਾਲੇ ਕਈ ਮਾਮਲਿਆਂ ’ਤੇ ਚਰਚਾ

ਨੋਮ ਪੇਨ (ਸਮਾਜ ਵੀਕਲੀ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਯੂਕਰੇਨ ਵਿਚ ਯੁੱਧ, ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕੰਬੋਡੀਆ ਦੀ ਰਾਜਧਾਨੀ ਨੋਮ ਪੇਨ ‘ਚ ਆਸੀਆਨ-ਭਾਰਤ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਦੌਰੇ ‘ਤੇ ਹਨ, ਜੋ ਇੱਥੇ ਆਸੀਆਨ-ਭਾਰਤ ਸੰਮੇਲਨ ਅਤੇ 17ਵੇਂ ਪੂਰਬੀ ਏਸ਼ੀਆ ਸੰਮੇਲਨ ‘ਚ ਭਾਰਤੀ ਵਫਦ ਦੀ ਅਗਵਾਈ ਕਰ ਰਹੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ ਹਵਾਈ ਅੱਡੇ ਤੋਂ 61 ਕਿਲੋ ਸੋਨਾ ਬਰਾਮਦ; ਸੱਤ ਗ੍ਰਿਫ਼ਤਾਰ
Next articleਕੇਰਲ: ਜੇ ਆਰਡੀਨੈਂਸ ਦੇ ਨਿਸ਼ਾਨੇ ’ਤੇ ਮੈਂ ਹਾਂ ਤਾਂ ਇਸ ਨੂੰ ਰਾਸ਼ਟਰਪਤੀ ਕੋਲ ਭੇਜਾਂਗਾ: ਰਾਜਪਾਲ