ਲੰਡਨ (ਸਮਾਜ ਵੀਕਲੀ) : ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਵਿਸ਼ਵ ਪ੍ਰਸਿੱਧ ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਐੱਫਸੀ ਨੂੰ ਖਰੀਦਣ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਇਹ ਰਿਪੋਰਟ ਅੰਗਰੇਜ਼ੀ ਅਖਬਾਰ ‘ਦਿ ਮਿਰਰ’ ਦੀ ਹੈ। ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਕਲੱਬ ਦਾ ਮੌਜੂਦਾ ਮਾਲਕ ਫੇਨਵੇ ਸਪੋਰਟਸ ਗਰੁੱਪ (ਐੱਫਐੱਸਜੀ) ਇਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਖ਼ਬਰ ਮੁਤਾਬਕ ਐੱਫਐੱਸਜੀ ਆਪਣੇ ਕਲੱਬ ਨੂੰ 4 ਅਰਬ ਪੌਂਡ ਵਿੱਚ ਵੇਚਣ ਦਾ ਇੱਛੁਕ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly