ਆਮਰਪਾਲੀ ਗਰੁੱਪ ਦੇ ਸੀਐਮਡੀ ਅਤੇ ਦੋ ਡਾਇਰੈਕਟਰਾਂ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਮਰਪਾਲੀ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਨਿਲ ਸ਼ਰਮਾ ਅਤੇ ਦੋ ਡਾਇਰੈਕਟਰਾਂ ਨੂੰ ਅਪਰਾਧਿਕ ਮਾਮਲੇ ’ਚ ਤੁਰੰਤ ਗ੍ਰਿਫ਼ਤਾਰ ਕਰਨ ਦੀ ਦਿੱਲੀ ਪੁਲੀਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਯੂ ਯੂ ਲਲਿਤ ’ਤੇ ਆਧਾਰਿਤ ਬੈਂਚ ਨੇ ਸ਼ਰਮਾ ਅਤੇ ਦੋਵੇਂ ਡਾਇਰੈਕਟਰਾਂ ਦੀਆਂ ਨਿੱਜੀ ਸੰਪਤੀਆਂ ਵੀ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੈਂਚ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖ਼ਾ ਆਮਰਪਾਲੀ ਦੇ ਡਾਇਰੈਕਟਰਾਂ ਸ਼ਿਵ ਪ੍ਰਿਯਾ ਅਤੇ ਅਜੇ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਬੈਂਚ ਨੇ ਕਿਹਾ,‘‘ਅਸੀਂ ਇਕ ਹੋਟਲ ’ਚ ਉੱਤਰ ਪ੍ਰਦੇਸ਼ ਪੁਲੀਸ ਦੀ ਹਿਰਾਸਤ ’ਚ ਇਨ੍ਹਾਂ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਕਿਸੇ ਵੀ ਏਜੰਸੀ ਨੂੰ ਕਦੇ ਵੀ ਨਹੀਂ ਰੋਕਿਆ ਹੈ।’’ ਸੁਪਰੀਮ ਕੋਰਟ ਵੱਲੋਂ ਆਮਰਪਾਲੀ ਗਰੁੱਪ ਦੇ ਵੱਖ ਵੱਖ ਪ੍ਰਾਜੈਕਟਾਂ ’ਚ ਕਰੀਬ 42 ਹਜ਼ਾਰ ਫਲੈਟ ਬੁੱਕ ਕਰਾਉਣ ਵਾਲੇ ਖ਼ਰੀਦਦਾਰਾਂ ਨੂੰ ਕਬਜ਼ਾ ਦਿਵਾਉਣ ਲਈ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾ ਰਹੀ ਹੈ। ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਦੋ ਡਾਇਰੈਕਟਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਅਜੇ ਤਕ ਯੂਪੀ ਪੁਲੀਸ ਦੀ ਹਿਰਾਸਤ ’ਚ ਸਨ।

Previous articleਬੇਅਦਬੀ ਕਾਂਡ: ਮਨਤਾਰ ਬਰਾੜ ਦੀ ਪੁੱਛ ਪੜਤਾਲ ਤੋਂ ਸੁਖਬੀਰ ਨੂੰ ਘਬਰਾਹਟ
Next articleਸ਼ਹੀਦ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਚੰਡੀਗੜ੍ਹ ਪੁੱਜੀ