(ਸਮਾਜ ਵੀਕਲੀ)
ਮੈਂ ਤ੍ਰੇਤਾ ਯੁੱਗ ਦੀ ਸੀਤਾ ਨਹੀ ਹਾਂ,
ਜੋ ਕਿਸੇ ਦੇ ਕਹਿਣ ਤੇ ਘਰ ਛੱਡ ਜਾਵਾਂਗੀ
ਗਰਭਵਤੀ ਹੋ ਕੇ ਪਤੀ ਦੇ ਕਹਿਣ ਤੇ
ਜੰਗਲ ਵਿੱਚ ਜੀਵਨ ਬਿਤਾਵਾਂਗੀ ।
ਮੈਂ ਅੱਜ ਦੀ ਨਾਰੀ ਹਾਂ।
ਪਹਿਚਾਣ ਲਈ ਹੈ ਖੁਦ ਦੀ ਔਕਾਤ
ਪਿਆਰ,ਸੰਜਮ,ਖ਼ੁਦਾਰੀ ਮੇਰੇ ਗਹਿਣੇ
ਵੰਗਾਰੇ ਜੋ ਮੈਨੂੰ,ਮੈਂ ਦੱਸਾਂ ਉਹਦੀ ਔਕਾਤ
ਧਰਤੀ ਤੋਂ ਅੰਬਰ ਤੱਕ ਮੈਂ ਪੈਰ ਪਸਾਰੇ
ਫਿਰ ਕਿਉਂ ਔਰਤ ਹਾਰੇ ਹੀ ਹਾਰੇ
ਔਰਤ ਹਾਂ ਔਰਤ ਹੀ ਰਹਿਣ ਦਿਓ
ਮੇਰੇ ਹਿੱਸੇ ਦਾ ਅੰਬਰ ਮੈਨੂੰ ਦਿਓ।
ਡਰਾਉਂਦੇ ਰਹੇ ਸਦਾ ਔਰਤ
ਲੋਕ ਲੱਜਾ ਦੇ ਆਧਾਰ ਤੇ
ਪੈਰਾਂ ਵਿੱਚ ਪਾ ਛੱਡੀਆਂ ਬੇੜੀਆਂ
ਉਂਗਲਾਂ ਉਠਾਉਂਦੇ ਰਹੇ ਕਿਰਦਾਰ ਤੇ
ਆਪਣਾ ਆਪ ਪਛਾਣ ਲਿਆ ਔਰਤ
ਹੁਣ ਉਹ ਸੀਤਾ ਨਹੀਂ ਬਣਨਾ ਚਾਹੁੰਦੀ
ਆਪਣੇ ਵਜੂਦ ਤੇ ਅੰਬਰੀਂ
ਪਰਵਾਜ਼ ਭਰਨਾ ਚਾਹੁੰਦੀ।
ਲੱਛਮੀ ਜਾਂ ਦੇਵੀ ਬਣਾਉਣਾ ਛੱਡ ਦਿਓ
ਸੌੜੀ ਸੋਚ ਦੀਆਂ ਜੰਜੀਰਾਂ ਵੱਢ ਦਿਓ।
ਔਰਤ ਹਾਂ ਬਸ ਔਰਤ ਹੀ ਰਹਿਣ ਦਿਓ
ਔਰਤ ਹਾਂ ਬਸ ਔਰਤ ਹੀ ਰਹਿਣ ਦਿਓ।
ਕੈਲਾਸ਼ ਠਾਕੁਰ,
ਨੰਗਲ ਟਾਊਨਸ਼ਿਪ ,
ਜਿਲ੍ਹਾ ਰੋਪੜ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly