ਬੰਗਲੌਰ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੌਰ ਦੇ ਕ੍ਰਾਂਤੀਵੀਰ ਸੰਗੋਲੀ ਰਾਯੰਨਾ (ਕੇਐੱਸਆਰ) ਰੇਲਵੇ ਸਟੇਸ਼ਨ ਤੋਂ ਦੱਖਣੀ ਭਾਰਤ ਦੀ ਪਹਿਲੀ ‘ਵੰਦੇ ਭਾਰਤ’ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਬੰਗਲੌਰ ਤੋਂ ਮੈਸੂਰ ਅਤੇ ਚੇਨਈ ਵਿਚਕਾਰ ਚੱਲੇਗੀ। ਪ੍ਰਧਾਨ ਮੰਤਰੀ ਨੇ ‘ਭਾਰਤ ਗੌਰਵ ਕਾਸ਼ੀ ਦਰਸ਼ਨ’ ਰੇਲਗੱਡੀ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਰੇਲਵੇ ਦੀ ‘ਭਾਰਤ ਗੌਰਵ’ ਰੇਲ ਨੀਤੀ ਤਹਿਤ ਕਰਨਾਟਕ ਦੇ ਮੁਜ਼ਰਾਈ ਵਿਭਾਗ ਵੱਲੋਂ ਚਲਾਈ ਜਾਵੇਗੀ। ਦੱਖਣੀ ਪੱਛਮੀ ਰੇਲਵੇ ਦੇ ਅਨੁਸਾਰ, ‘ਇਹ ਕਾਸ਼ੀ ਦੀ ਯਾਤਰਾ ਕਰਨ ਦੇ ਚਾਹਵਾਨ ਬਹੁਤ ਸਾਰੇ ਯਾਤਰੀਆਂ ਦਾ ਸੁਪਨਾ ਪੂਰਾ ਕਰੇਗਾ।’ ਇਸ ਟਰੇਨ ਵਿੱਚ ਯਾਤਰਾ ਲਈ 8 ਦਿਨ ਦਾ ਪੈਕੇਜ ਮਿਲੇਗਾ ਤੇ ਸ਼ਰਧਾਲੂਆਂ ਨੂੰ ਇਸ ਵਿੱਚ ਰਿਆਇਤਾਂ ਵੀ ਮਿਲਣਗੀਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly