ਨਡਾਲਾ-ਰੋਜ਼ੀ ਰੋਟੀ ਦੀ ਭਾਲ ਵਿਚ ਆਰਮੀਨੀਆ ਗਏ ਪਿੰਡ ਨਡਾਲਾ ਤੇ ਇਬਰਾਹੀਮਵਾਲ ਦੇ ਦੋ ਨੌਜਵਾਨ ਤੇ ਇਕ ਲੜਕੀ ਸੰਸਦ ਮੈਬਰ ਭਗਵੰਤ ਮਾਨ ਦੀਆਂ ਕੋਸ਼ਿਸ਼ਾ ਸਦਕਾ ਦੇਰ ਰਾਤ ਆਪਣੇ ਘਰਾਂ ਵਿੱਚ ਪਰਤ ਆਉਣ ’ਤੇ ਇਨ੍ਹਾਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ।
ਇਹ ਨੌਜਵਾਨ ਕਥਿਤ ਏਜੰਟਾਂ ਦੇ ਝਾਂਸੇ ’ਚ ਆ ਕੇ 2 ਮਹੀਨੇ ਪਹਿਲਾਂ ਆਰਮੀਨੀਆ ਗਏ ਸਨ ਪਰੰਤੂ ਭਾਰੀ ਖਜਲ ਖਰਾਬੀ ਦੇ ਬਾਅਦ ਘਰ ਪਰਤੇ ਨਡਾਲਾ ਵਾਸੀ ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੇ ਸਾਥੀ ਸ਼ਮਸ਼ੇਰ ਸਿੰਘ ਤੇ ਉਸਦੀ ਪਤਨੀ ਪਿੰਕੀ ਤੇ ਚੌਥਾ ਸਾਥੀ ਜਤਿੰਦਰ ਸਿੰਘ ਰੂਬਲ ਵਾਸੀ ਜੋਧਾ ਨਗਰੀ ਅੰਮ੍ਤਿਸਰ ਕਥਿੱਤ ਟਰੈਵਲ ਏਜੰਟ ਹਰਪ੍ਰੀਤ ਕੌਰ ਵਾਸੀ ਮਨਸੂਰਵਾਲ ਤੇ ਪਲਵਿੰਦਰ ਕੌਰ ਵਾਸੀ ਢਿਲਵਾਂ ਨੂੰ 4-4 ਲੱਖ ਦੇ ਕੇ ਆਰਮੀਨੀਆ ਭੇਜਿਆ ਤੇ ਭਰੋਸਾ ਦਿਤਾ ਕਿ ਇਹ ਯੂਰਪੀ ਦੇਸ਼ ਹੈ। ਉਥੇ 45-50 ਹਜ਼ਾਰ ਮਾਸਕ ਤਨਖਾਹ ਤੇ ਰਿਹਾਇਸ਼ ਕੰਪਨੀ ਦੀ ਹੋਵੇਗੀ ਤੇ ਉਹ ਇਨਾ ਦੇ ਝਾਂਸੇ ਚ ਆ ਆ ਕੇ ਆਰਮੀਨੀਆ ਪਹੁੰਚ ਗਏ। ਜ਼ਿਕਰਯੋਗ ਹੈ ਕਿ ਹਰਮਨਜੀਤ ਸਿੰਘ ਘਰ ਗਹਿਣੇ ਰੱਖ ਕੇ ਵਿਦੇਸ਼ ਗਿਆ ਸੀ ।ਉਥੇ ਜਾ ਕੇ ਪਤਾ ਲਗਾ ਕਿ ਉਨ੍ਹਾਂ ਨਾਲ ਵੱਡਾ ਧੋਖਾ ਹੋ ਗਿਆ ਹੈ, ਨਾਂ ਤਾ ਤਨਖਾਹ ਤੇ ਨਾ ਹੀ ਰਿਹਾਇਸ਼ ਮਿਲੀ। ਇਸ ਦੌਰਾਨ ਉਹਨਾਂ ਇਹ ਕਿਹਾ ਕਿ ਉਹ ਭਾਰਤ ਤੋ ਇਥੇ ਬੰਦੇ ਮੰਗਵਾਉਣ ਤੇ ਇਕ ਬੰਦੇ ਪਿੱਛੇ ਉਨ੍ਹਾਂਨੂੰ 50 ਹਜ਼ਾਰ ਰੁਪਏ ਕਮਿਸ਼ਨ ਮਿਲੇਗਾ । ਇਸ ਬਾਬਤ ਇਨਕਾਰ ਕਰਨ ’ਤੇ ਉਨ੍ਹਾਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ, ਉਨਾਂ ਦਾ ਰੋਟੀ ਪਾਣੀ ਵੀ ਬੰਦ ਕਰ ਦਿੱਤਾ । ਕਿਸੇ ਪਾਸੇ ਵਾਹ ਨਾ ਜਾੀਦੀ ਵੇਖ ਕੇ ਉਨ੍ਹਾਂ ਸ਼ੋਸ਼ਲ ਮੀਡੀਆ ਰਾਹੀ ਭਗਵੰਤ ਮਾਨ ਦੇ ਨਾਮ ਵੀਡਿਉ ਵਾਇਰਲ ਕਰ ਕੇ ਮਦਦ ਦੀ ਦੁਹਾਈ ਪਾਈ। ਇਸ ਦੌਰਾਨ ਉਸਦੇ ਪਿਤਾ ਤੇ ਉਸਦੀ ਪਤਨੀ ਸਰਬਜੀਤ ਕੌਰ ਨੇ ਥਾਣਾ ਢਿਲਵਾਂ ਧੋਖੇਬਾਜ਼ ਏਜੰਟਾਂ ਖਿਲਾਫ ਕੇਸ ਦਰਜ ਕਰਵਾਇਆ । ਇਸ ਦੌਰਾਨ ਭਗਵੰਤ ਮਾਨ ਨੇ ਫੋਨ ’ਤੇ ਉਨਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਹਾਲਾਤ ਬਾਰੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ਼ ਨਾਲ ਗੱਲਬਾਤ ਕੀਤੀ।
ਭਾਰਤ ਸਰਕਾਰ ਦੀਆਂ ਹਦਾਇਤਾਂ ’ਤੇ ਆਰਮੀਨੀਆ ਅੰਬੈਂਸੀ ਵਲੋ ਉਹਨਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਪੁੱਛੀ। ਵਿਦੇਸ਼ ਮੰਤਰਾਲੇ ਰਾਹੀਂ 2-3 ਦਿਨ ਵਿੱਚ ਉਨਾਂ ਦੀਆਂ ਟਿਕਟਾ ਦਾ ਪ੍ਬੰਧ ਕੀਤਾ ਗਿਆ।ਹਵਾਈ ਅੱਡੇ ’ਤੇ ਉਨਾਂ ਨੂੰ ਭਗਵੰਤ ਮਾਨ ਨੇ ਸਹਿਯੋਗ ਦਿੱਤਾ। ਉਹਨਾਂ ਭਾਰਤ ਸਹੀ ਸਲਾਮਤ ਪਹੁੰਚਣ ਲਈ ਭਗਵੰਤ ਮਾਨ ਤੇ ਵਿਦੇਸ਼ ਮੰਤਰਾਲੇ ਦਾ ਵਿਸ਼ੇਸ਼ ਧੰਨਵਾਦ ਕੀਤਾ।
INDIA ਆਰਮੀਨੀਆ ਤੋਂ ਸੁੱਖੀਂ-ਸਾਂਦੀ ਪਰਤਿਆ ਭੁਲੱਥ ਦਾ ਨੌਜਵਾਨ