ਢੋਲ ਵਾਗੂੰ ਖੜਕਿਆ ਰੋਮੀ ਘੜਾਮੇਂ ਵਾਲ਼ਾ ਦਾ ਖਾਲੀ ਪੀਪਾ ਦੋਗਾਣਾ

ਰੋਪੜ (ਸਮਾਜ ਵੀਕਲੀ): ਚਲੰਤ ਮਾਮਲਿਆਂ ‘ਤੇ ਆਪਣੀਆਂ ਸਾਹਿਤਕ ਰਚਨਾਵਾਂ ਤੇ ਗਾਣਿਆਂ ਰਾਹੀਂ ਵਿਅੰਗਮਈ ਟਿੱਪਣੀਆਂ ਕਰਨ ਲਈ ਚਰਚਿਤ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਦਾ ਕੱਲ੍ਹ ਰਿਲੀਜ਼ ਹੋਇਆ ਨਵਾਂ ਦੋਗਾਣਾ ‘ਖਾਲੀ ਪੀਪਾ’ ਸੁਹਿਰਦਗੀ ਪਸੰਦ ਸਰੋਤਿਆਂ ਦੀਆਂ ਸਫਾਵਾਂ ਵਿੱਚ ਢੋਲ ਵਾਗੂੰ ਖੜਕਿਆ। ਖੁਦ ਰੋਮੀ ਦੇ ਲਿਖੇ ਤੇ ਗਾਏ ਇਸ ਦੋਗਾਣੇ ਵਿੱਚ ਸਹਿ ਗਾਇਕਾ ਵਜੋਂ ਵਿਚਰੀ ਜਸ ਕੇ. ਦੀ ਮਿੱਠੀ, ਸੁਰੀਲੀ ਤੇ ਰਸਭਿੰਨੀ ਆਵਾਜ਼ ਨੇ ਜਿੱਥੇ ਆਪਣਾ ਖੂਬ ਜਾਦੂ ਬਿਖੇਰਿਆ। ਉੱਥੇ ਹੀ ਅਦਾਕਾਰਾ ਪ੍ਰੀਤੀ ਅਬੋਹਰ ਦੀਆਂ ਦਿਲਕਸ਼ ਅਦਾਵਾਂ ਨੇ ਵੀ ਵਿਸ਼ੇਸ਼ ਧਿਆਨ ਖਿੱਚਿਆ। ਫਿਲਮਾਂਕਣ ਵਿੱਚ ਅੰਗਰੇਜ ਸਿੰਘ ਗੱਜੂ, ਪੂਰਨ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਰੋਪੜ, ਰਾਜਵੀਰ ਚੌਂਤਾ, ਅਰਸ਼ ਡੱਲਾ ਤੇ ਸਾਥੀਆਂ ਨੇ ਦਮਦਾਰ ਭੂਮਿਕਾਵਾਂ ਨਿਭਾਈਆਂ।

ਐੱਨ. ਐੱਸ. ਬੀਟਸ ਚੈਨਲ ‘ਤੇ ਆਪਣੀ ਮਸਤ ਚਾਲ ਚੱਲ ਰਹੇ ਖਾਲੀ ਪੀਪੇ ਨੂੰ ਸੰਗੀਤਕ ਧੁਨਾਂ ਨਾਲ਼ ਸੈਬੀ ਕੋਚਰ ਨੇ ਸ਼ਿੰਗਾਰਿਆ। ਰੋਮੀ ਨੇ ਦੱਸਿਆ ਕਿ ਇਸ ਸਮੁੱਚੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਐਰੀਕਸਨ ਵੀਡੀਓ ਪ੍ਰੋਡਕਸ਼ਨ ਤੇ ਉੱਲੂ ਪ੍ਰੋਡਕਸ਼ਨ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਰਣਬੀਰ ਕੌਰ ਬੱਲ ਯੂ.ਐੱਸ.ਏ., ਬਲਬੀਰ ਸਿੰਘ ਯੂ.ਐੱਸ.ਏ., ਨਰਮੈਲ ਸੰਧੂ ਯੂ.ਐੱਸ.ਏ., ਬਿਕਰਮ ਚੀਮਾ ਯੂ.ਐੱਸ.ਏ., ਬਲਿਹਾਰ ਲੇਲ੍ਹ ਯੂ.ਐੱਸ.ਏ., ਰਾਜਨ ਕੁਮਾਰ ਅਥਲੈਟਿਕਸ ਕੋਚ ਤੇ ਕਰਨ ਕੁਮਾਰ ਮਾਹੀ ਨੇ ਖਾਸ ਤੌਰ ‘ਤੇ ਮੁਬਾਰਕਾਂ ਭੇਜੀਆਂ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਹਨਤ ਦਾ ਚਮਤਕਾਰ
Next articleਪਿਓ ਸੂਰਜ ਦੀ ਤਰ੍ਹਾਂ ਹੁੰਦਾ ਹੈ, ਜੇ ਡੁੱਬ ਜਾਏ ਤਾਂ ਜਿੰਦਗੀ ਵਿੱਚ ਹਨੇਰਾ ਆ ਜਾਂਦਾ ਹੈ