ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਈਵੀਐੱਮ ਨੂੰ ‘ਚੋਰ ਮਸ਼ੀਨ’ ਦਸਦਿਆਂ ਮੰਗ ਕੀਤੀ ਕਿ ਬੈਲੇਟ ਪੇਪਰ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਵਿਰੋਧੀ ਪਾਰਟੀਆਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਸਿਰਫ਼ ਕਿਸੇ ਇੱਕ ਵਿਅਕਤੀ (ਮੋਦੀ) ਨੂੰ ਬਾਹਰ ਕਰਨ ਦਾ ਸਵਾਲ ਨਹੀਂ ਹੈ ਬਲਕਿ ਇਹ ਦੇਸ਼ ਨੂੰ ਬਚਾਉਣ ਤੇ ਉਨ੍ਹਾਂ ਲੋਕਾਂ ਦਾ ਮਾਣ ਬਣਾਏ ਰੱਖਣ ਦਾ ਮਸਲਾ ਹੈ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ।’’ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਕਿਹਾ ਕਿ ਆਮ ਚੋਣਾਂ ਨੇੜੇ ਹਨ ਤੇ ਵਿਰੋਧੀ ਪਾਰਟੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਭਾਜਪਾ ਨੂੰ ਹਰਾਉਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਜਨਤਾ ਦਲ ਸੈਕੁਲਰ ਦੇ ਮੁਖੀ ਨੇ ਕਿਹਾ ਸੀਨੀਅਰ ਆਗੂਆਂ ਦੇ ਗਰੁੱਪ ਨੂੰ ਭਾਜਪਾ ਨੂੰ ਹਰਾਉਣ ਦੀ ਰਣਨੀਤੀ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਾਸਵਾਮੀ ਨੇ ਕਿਹਾ ਕਿ ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਾਂ ’ਚੋਂ ਇੱਕ ਹੈ, ਪਰ ਅੱਜ ਕੇਂਦਰ ’ਚ ਇੱਕ ਗ਼ੈਰ-ਲੋਕਤੰਤਰਿਕ ਵਿਅਕਤੀ ਲੋਕਤੰਤਰੀ ਸਰਕਾਰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਦੀਆਂ ਗੱਲਾਂ ਤਾਂ ਕਰਦੀ ਹੈ ਜਦਕਿ ਦੂਜੇ ਪਾਸੇ ਪਾਰਟੀ ਵੱਲੋਂ ਕਰਨਾਟਕ ’ਚ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੀ ਕੋਸ਼ਿਸ਼ ਕੀਤੀ ਗਈ।
HOME ਈਵੀਐੱਮ ‘ਚੋਰ ਮਸ਼ੀਨ’ ਹੈ: ਫਾਰੂਕ