ਪਾਤੜਾਂ (ਸਮਾਜ ਵੀਕਲੀ) : ਪਿੰਡ ਅਰਨੋਂ ਦੇ ਡੇਰਾ ਪਲਾਸੌਰ ਦੇ ਖੇਤਾਂ ਵਿਚ ਅੱਜ ਤੜਕਸਾਰ ਪਤੀ ਅਤੇ ਪਤਨੀ ਦੀਆਂ ਭੇਤਭਰੀ ਹਾਲਤ ’ਚ ਲਾਸ਼ਾਂ ਮਿਲੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਸ਼ੁਤਰਾਣਾ ਤੇ ਪਾਤੜਾਂ ਦੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ। ਮਗਰੋਂ ਐੱਸਐੱਸਪੀ ਪਟਿਆਲਾ ਦੀਪਕ ਪਾਰਿਕ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਮਗਰੋਂ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਹੈ। ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਦੇ ਖੇਤਾਂ ਵਿਚ ਅੱਜ ਤੜਕਸਾਰ ਕਿਸੇ ਵਿਅਕਤੀ ਨੇ ਔਰਤ ਦੀ ਲਾਸ਼ ਮੋਟਰ ਵਾਲੇ ਕਮਰੇ ਕੋਲ ਪਈ ਦੇਖੀ, ਜਦੋਂਕਿ ਇਕ ਵਿਅਕਤੀ ਦੀ ਲਾਸ਼ ਕੋਲ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਲਟਕ ਰਹੀ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਪਤੀ-ਪਤਨੀ ਸਨ। ਦੋਨਾਂ ਦੇ ਦੂਜੇ ਵਿਆਹ ਹੋਏ ਸਨ। ਮ੍ਰਿਤਕਾਂ ਦੀ ਪਛਾਣ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਵਜੋਂ ਹੋਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly