ਅਤੀਤ

(ਸਮਾਜ ਵੀਕਲੀ)

ਪੰਨੇ ਪਲਟਦੇ ਹੋਏ ਨੂੰ ਅੱਜ ਕੇਰਾਂ,
ਲੁਕਿਆ ਬੈਠਾ ਸੀ ਮੇਰਾ ਅਤੀਤ ਲੱਭਾ,
ਕਿਤਿਓਂ ਛੇੜ ਦਿੱਤਾ ਚੰਦ ਨੇ ਰਾਗ ਓਹੀ,
ਪਲ ਪਲ ਸੀ ਮੇਰਾ ਹੋਇਆ ਬਤੀਤ ਲੱਭਾ।

ਬਾਹਰੋ ਸ਼ਾਂਤ ਸੀ ਪੂਰਾ ਪਰ ਅੰਦਰੋਂ,
ਅੰਦਰ ਨਾ ਸਾਂਭਣ ਵਾਲਾ ਸ਼ਰੀਕ ਲੱਭਾ,
ਗਵਾਚਿਆ ਮੈਂ ਅਣਜਾਣ ਖਿਆਲਾਂ ਅੰਦਰੇ,
ਨਾ ਤਾਰਣ ਵਾਲਾ ਤਿਣਕਾ ਬਰੀਕ ਲੱਭਾ।

ਜਿਹੜਾ ਅੰਦਰ ਹਨੇਰੇ ਨੂੰ ਦੂਰ ਭਜਾਵੇ,
ਕਰੇ ਰੋਸ਼ਨ ਐਸਾ ਨਾ ਕੋਈ ਦੀਪ ਲੱਭਾ,
ਮੇਰੇ ਮੰਨ ਦੀ ਵਿਥਿਆ ਸਮਝ ਲਵੇ ਜੋ,
ਨਾ ਐਸਾ ਕੋਈ ਮੈਨੂੰ ਵੀ ਗੀਤ ਲੱਭਾ।

ਹਾਲਤ ਸੰਭਲਦੀ ਨਹੀਂ ਵੱਸੋਂ ਬਾਹਰ ਮੇਰੇ,
ਭੱਖਦੇ ਕੋਇਲੇ ਨੂੰ ਨਾ ਕੋਈ ਸ਼ੀਤ ਲੱਭਾ,
ਕਰ ਕੋਸ਼ਿਸ਼ ਨੂਰਕਮਲ ਫੇਰ ਉਠਿਆ,
ਪਰ ਮੇਰਾ ਅੰਦਰ ਮੇਰੇ ਨਾਲੋਂ ਢੀਠ ਲੱਭਾ।
ਨੂਰਕਮਲ

ਪੰਨੇ ਪਲਟਦੇ ਹੋਏ ਨੂੰ ਅੱਜ ਕੇਰਾਂ,
ਲੁਕਿਆ ਬੈਠਾ ਸੀ ਮੇਰਾ ਅਤੀਤ ਲੱਭਾ,
ਕਿਤਿਓਂ ਛੇੜ ਦਿੱਤਾ ਚੰਦ ਨੇ ਰਾਗ ਓਹੀ,
ਪਲ ਪਲ ਸੀ ਮੇਰਾ ਹੋਇਆ ਬਤੀਤ ਲੱਭਾ।
ਬਾਹਰੋ ਸ਼ਾਂਤ ਸੀ ਪੂਰਾ ਪਰ ਅੰਦਰੋਂ,
ਅੰਦਰ ਨਾ ਸਾਂਭਣ ਵਾਲਾ ਸ਼ਰੀਕ ਲੱਭਾ,
ਗਵਾਚਿਆ ਮੈਂ ਅਣਜਾਣ ਖਿਆਲਾਂ ਅੰਦਰੇ,
ਨਾ ਤਾਰਣ ਵਾਲਾ ਤਿਣਕਾ ਬਰੀਕ ਲੱਭਾ।
ਜਿਹੜਾ ਅੰਦਰ ਹਨੇਰੇ ਨੂੰ ਦੂਰ ਭਜਾਵੇ,
ਕਰੇ ਰੋਸ਼ਨ ਐਸਾ ਨਾ ਕੋਈ ਦੀਪ ਲੱਭਾ,
ਮੇਰੇ ਮੰਨ ਦੀ ਵਿਥਿਆ ਸਮਝ ਲਵੇ ਜੋ,
ਨਾ ਐਸਾ ਕੋਈ ਮੈਨੂੰ ਵੀ ਗੀਤ ਲੱਭਾ।
ਹਾਲਤ ਸੰਭਲਦੀ ਨਹੀਂ ਵੱਸੋਂ ਬਾਹਰ ਮੇਰੇ,
ਭੱਖਦੇ ਕੋਇਲੇ ਨੂੰ ਨਾ ਕੋਈ ਸ਼ੀਤ ਲੱਭਾ,
ਕਰ ਕੋਸ਼ਿਸ਼ ਨੂਰਕਮਲ ਫੇਰ ਉਠਿਆ,
ਪਰ ਮੇਰਾ ਅੰਦਰ ਮੇਰੇ ਨਾਲੋਂ ਢੀਠ ਲੱਭਾ।
ਨੂਰਕਮਲ

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਨ ਤੇ ਸਾਹਿਤ ਦਾ ਸੁਮੇਲ ਪਰਵੀਨ ਕੌਰ ਸਿੱਧੂ
Next articleਲੱਭਦਾ ਰਿਹਾ