ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਹੀ ਰੰਜਿਸ਼ ਤਹਿਤ ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ਦੇ ਨਵੇਂ ਚੁਣੇ ਸਰਪੰਚ ਗੁਰਦੇਵ ਸਿੰਘ ’ਤੇ ਅੱਜ ਅੱਠ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਸਰਪੰਚ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਤੋੜ ਦਿੱਤੀਆਂ ਅਤੇ ਉਸ ਦੀ ਪੱਗ ਨਾਲ ਲੈ ਗਏ। ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਰਦੇਵ ਸਿੰਘ ਦੇ ਬਿਆਨ ’ਤੇ ਸੁਦੀਪ ਸਿੰਘ ਉਰਫ਼ ਵਿੱਕੀ, ਜਗਦੀਪ ਸਿੰਘ ਉਰਫ਼ ਬੱਬੂ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲੀਸ ਮੁਤਾਬਕ ਹਮਲਾਵਰ ਦੋ ਕਾਰਾਂ ’ਚ ਆਏ ਸਨ ਜਿਨ੍ਹਾਂ ਦੀ ਤਲਾਸ਼ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।