ਭੁਪਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਫ੍ਰੀ ਲੈਂਸ ਸੇਵਾ ਨਿਭਾਈ ਗਈ ਗਈ

ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾਂ ਤੀਜਾ ਮੁਫ਼ਤ ਚੈੱਕਅਪ ਕੈਂਪ ਗੁਰਦੁਆਰਾ ਬਾਬੇ ਸਾਹਿਬ ਭਾਂਖਰਪੁਰ ਵਿਖੇ ਲਗਾਇਆ ਗਿਆ।ਅੱਜ ਜਾਗਰੂਕਤਾ ਲਹਿਰ ਸੋਸ਼ਲ ਵੈਲਫ਼ਅਰ ਦੀ ਟੀਮ ਪਿੰਡ ਭਾਂਖਰ ਪੁਰ ਪਹੁੰਚੀ । ਜਿੱਥੇ ਸਰਦਾਰ ਭੁਪਿੰਦਰ ਸਿੰਘ ਜੀ ਸਾਬਕਾ ਬਲਾਕ ਸੰਮਤੀ ਮੈਂਬਰ ਜੀ ਵਲੋ ਅੱਖਾ ਦਾਂ ਮੁਫ਼ਤ ਕੈਂਪ ਅਤੇ ਲੋੜਵਦਾਂ ਲਈ ਮੁਫਤ ਅੱਖਾਂ ਦੇ ਲੈਂਸ ਦੀ ਸੇਵਾ ਕੀਤੀ ਗਈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾਂ ਤੀਜਾ ਮੁਫ਼ਤ ਕੈਂਪ ਸਰਦਾਰ ਭੁਪਿੰਦਰ ਸਿੰਘ ਜੀ, ਮਾਨਵ ਕਲਿਆਣ ਅੱਖਾਂ ਦਾ ਹਸਪਤਾਲ, ਜਾਗਰੂਕਤਾ ਲਹਿਰ ਸੋਸ਼ਲ ਵੈਲਫੇਅਰ ਵੱਲੋਂ ਸੇਵਾ ਤਨ ਮਨ ਨਾਲ ਨਿਬਾਹੀ ਗਈ।

250 ਦੇ ਲੱਗਭੱਗ ਮਰੀਜਾਂ ਨੇ ਮੁੱਫਤ ਕੈਂਪ ਦਾ ਲਾਹਾ ਲਿਆ। ਗੁਰੂਦੁਆਰਾ ਪ੍ਰਬੰਧਕ ਕਮੇਟੀ ਗੁਰੂਦੁਆਰਾ ਬਾਬੇ ਸਾਹਿਬ ਭਾਂਖਰ ਪੁਰ,ਜਾਗਰੂਕਤਾ ਲਹਿਰ ਸੋਸ਼ਲ ਵੈਲਫੇਅਰ , ਅਰਵਿੰਦਰ ਸਿੰਘ, ਸਰਦਾਰ ਭੁਪਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਏਕਮਵੀਰ ਸਿੰਘ, ਹਰਮਨਵੀਰ ਸਿੰਘ, ਮਾਨਵ ਕਲਿਆਣ ਅੱਖਾਂ ਦਾ ਹਸਪਤਾਲ਼ ਵਲੋਂ ਮਨੀਸ਼ ਚਾਵਲਾ, ਡਾ ਗੁਲਾਟੀ, ਪ੍ਰੀਤਮ ਸਿੰਘ, ਸੰਜੂ ਜੀ, ਰਾਮ ਸ਼ਰਮਾ ਜੀ ਮੌਜੂਦ ਰਹੇ। ਸਰਦਾਰ ਭੁਪਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਜੀ ਵੱਲੋਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਾਹਿਬਾਨਾਂ ਜੀ ਦਾ ਦਿਲੋ ਧੰਨਵਾਦ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੋਹਫ਼ਾ
Next articleਗੀਤ