ਪੰਜਾਬ ਦੀ ਮਿੱਟੀ

(ਸਮਾਜ ਵੀਕਲੀ)

ਸੁਣ ਵੇ ਜਵਾਨਾਂ ਮੈਂ ਪੰਜਾਬ ਦੀ ਮਿੱਟੀ ਆ,
ਵੇ ਦੁੱਧ ਨਾਲੋਂ ਚਿੱਟੀ ਆ ਤੇ ਖੰਡ ਤੋਂ ਵੀ ਮਿੱਠੀ ਆ,,,,, ਸੁਣ ਵੇ ਜਵਾਨਾਂ
1) ਵੇ ਵੱਡੇ ਵੱਡੇ ਸੂਰਵੀਰ ਮੈਥੋਂ ਪੈਦਾ ਹੋਏ ਨੇ,
ਬਚਾਉਣ ਲਈ ਵਜੂਦ ਮੇਰਾ ਸ਼ਹੀਦ ਵੀ ਕਈ ਹੋਏ ਨੇ।
ਪਰ ਅਫ਼ਸੋਸ
ਪਰ ਅਫ਼ਸੋਸ ਮਿਲ਼ੀ ਜਿੱਤ ਜਾਨ ਦਿਤੇਆ …. ਸੁਣ ਵੇ ਜਵਾਨਾਂ
2) ਮੇਰੇ ਲਈ ਨੇ ਜਰੇ ਕਈਆਂ ਹਿਕ ਉੱਤੇ ਵਾਰ ਵੀ,
ਕਈਆਂ ਨੇ ਵੰਡਾਇਆ ਮੇਰੇ ਦਰਦਾ ਦਾ ਭਾਰ ਵੀ।
ਅਪਣਿਆ ਹੱਥੋਂ ਵੀ ਮੈਂ
ਵੇ ਅਪਣਿਆ ਹੱਥੋਂ ਵੀ ਮੈਂ ਕਈ ਵਾਰੀ ਲੁੱਟੀ ਆ.. ਸੁਣ ਵੇ ਜਵਾਨਾਂ
3) ਪੀੜ ਮੇਰੇ ਉੱਤੇ ਨਾ ਹੁਣ ਸੁਟ ਹਥਿਆਰ ਤੂੰ,
ਆ ਗਏ ਨੇ ਰਕੀਬ ਕੋਲ ਹੋ ਨਾ ਬੀਮਾਰ ਤੂੰ।
ਅਕਲੋਂ ਨਾ ਹਾਰ ਵੇ ਤੂੰ
ਅਕਲੋਂ ਨਾ ਹਾਰ ਵੇ ਤੂੰ ਤੇਰੇ ਕੋਲ ਗੁਰਸਿੱਖੀ ਆ… ਸੁਣ ਵੇ ਜਵਾਨਾਂ
4) ਮੇਰਿਆ ਸ਼ਹੀਦਾਂ ਦੀ ਕਤਾਰ ਤਾਂ ਤੂੰ ਦੇਖ ਲੈ,
ਵੇ ਜੰਗ ਵਾਲੀ ਅੱਗ ਵਿੱਚ ਤੂੰ ਵੀ ਹੱਥ ਸੇਕ ਲੈ।
ਰੱਖ ਲੈ ਵੇ ਲੱਜ ਮੇਰੀ
ਰੱਖ ਲੈ ਵੇ ਲੱਜ ਮੇਰੀ ਜੋ ਬੰਦ ਵਿੱਚ ਮੁੱਠੀ ਆ… ਸੁਣ ਵੇ ਜਵਾਨਾਂ
5) ਵੇ ਸੁਣ ਲੈ “ਵਜੀਦਕੇ” ਮੈਂ ਵਾਰੀ ਉਹਨਾਂ ਮਾਂਵਾਂ ਤੋਂ,
ਵੇ ਲੜੇ ਪੁੱਤ ਮੇਰੇ ਲਈ ਜੋਂ ਬਿਨਾਂ ਤਨਖਾਵਾਂ ਤੋਂ।
ਲਿਖ ਗਏ ਜੋਂ ਖੂਨ ਨਾਲ
ਵੇ ਲਿਖ ਗਏ ਜੋਂ ਖੂਨ ਨਾਲ ਮੈਂ ਓਹੀਓ ਇਕ ਫੱਟੀ ਆ…. ਸੁਣ ਵੇ ਜਵਾਨਾਂ
ਸੁਣ ਵੇ ਜਵਾਨਾਂ ਮੈਂ ਪੰਜਾਬ ਦੀ ਮਿੱਟੀ ਆ,
ਵੇ ਦੁੱਧ ਨਾਲੋਂ ਚਿੱਟੀ ਆ ਤੇ ਖੰਡ ਤੋਂ ਵੀ ਮਿੱਠੀ ਆ,,,,, ਸੁਣ ਵੇ ਜਵਾਨਾਂ

ਨਛੱਤਰ ਸਿੰਘ ਵਜੀਦਕੇ
9463047178

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਦੇ ਨੂੰ ਕਦੇ ਸਬਰ ਨਹੀਂ ਆਉਂਦਾ
Next articleਹੁਣ ਤੈਨੂੰ ਕੀ ਆਖਾਂ, ਰੰਗਲਾ ਪੰਜਾਬ ਕਿ ਗੰਧਲਾ।