ਮੱਧ ਪ੍ਰਦੇਸ਼ ਦੇ ਸਲਾਮੀ ਬੱਲੇਬਾਜ਼ ਅਜੈ ਰੋਹੇਰਾ ਨੇ ਅੱਜ ਆਪਣਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਕਰਵਾਉਂਦਿਆਂ ਆਪਣੀ ਟੀਮ ਨੂੰ ਰਣਜੀ ਟਰਾਫੀ ਦੇ ਇਲੀਟ ਗਰੁੱਪ ‘ਬੀ’ ਵਿੱਚ ਹੈਦਰਾਬਾਦ ਖ਼ਿਲਾਫ਼ ਪਾਰੀ ਅਤੇ 253 ਦੌੜਾਂ ਨਾਲ ਜਿੱਤ ਦਿਵਾਈ। ਅਜੈ ਨਾਬਾਦ 267 ਦੌੜਾਂ ਦੀ ਪਾਰੀ ਖੇਡ ਕੇ ਪਲੇਠੇ ਪਹਿਲੀ ਸ਼੍ਰੇਣੀ ਦੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਕ੍ਰਿਕਟਰ ਬਣ ਗਿਆ। ਉਸ ਦੀ ਇਹ ਨਾਬਾਦ ਪਾਰੀ ਵਿਸ਼ਵ ਰਿਕਾਰਡ ਹੈ, ਜੋ ਪਹਿਲਾਂ ਮੁੰਬਈ ਦੇ ਸਾਬਕਾ ਖਿਡਾਰੀ ਅਮੋਲ ਮਜ਼ੂਮਦਾਰ ਦੇ ਨਾਮ ਸੀ। ਉਸ ਨੇ 1994 ਵਿੱਚ ਫਰੀਦਾਬਾਦ ਵਿੱਚ ਹਰਿਆਣਾ ਖ਼ਿਲਾਫ਼ 260 ਦੌੜਾਂ ਬਣਾਈਆਂ ਸਨ। ਮਜ਼ੂਮਦਾਰ ਨੇ ਟਵਿੱਟਰ ’ਤੇ ਇਸ ਨੌਜਵਾਨ ਬੱਲੇਬਾਜ਼ ਨੂੰ ਵਧਾਈ ਦਿੱਤੀ। ਅਜੈ ਨੇ 345 ਗੇਂਦਾਂ ਦਾ ਸਾਹਮਣਾ ਕਰਦਿਆਂ 21 ਚੌਕੇ ਅਤੇ ਪੰਜ ਛੱਕੇ ਮਾਰੇ, ਜਿਸ ਨਾਲ ਮੱਧ ਪ੍ਰਦੇਸ਼ ਨੇ ਹੈਦਰਾਬਾਦ ਦੀ ਪਹਿਲੀ ਪਾਰੀ ਵਿੱਚ 124 ਦੌੜਾਂ ਦੇ ਜਵਾਬ ਵਿੱਚ ਚਾਰ ਵਿਕਟਾਂ ’ਤੇ 562 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਪਾਰੀ ਐਲਾਨੀ। ਮੱਧ ਪ੍ਰਦੇਸ਼ ਦੇ ਗੇਂਦਬਾਜ਼ਾਂ ਨੇ ਹੈਦਰਾਬਾਦ ਨੂੰ ਦੂਜੀ ਪਾਰੀ ਵਿੱਚ 185 ਦੌੜਾਂ ’ਤੇ ਢੇਰ ਕਰਕੇ ਟੀਮ ਨੂੰ ਪਾਰੀ ਅਤੇ 253 ਦੌੜਾਂ ਨਾਲ ਸ਼ਾਨਦਾਰ ਜਿੱਤ ਦਿਵਾਈ।
Sports ਅਜੇ ਰੋਹੇਰਾ ਨੇ ਦੂਹਰਾ ਸੈਂਕੜਾ ਮਾਰ ਕੇ ਵਿਸ਼ਵ ਰਿਕਾਰਡ ਬਣਾਇਆ