ਰਾਜਸਥਾਨ ਵਿਚ ਕਾਂਗਰਸ ਦਾ ਹੱਥ ਉੱਤੇ

ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣ ਸਰਵੇਖਣਾਂ ਦੇ ਸਾਹਮਣੇ ਆਏ ਨਤੀਜਿਆਂ ਵਿਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਕਾਂਗਰਸ ਅਤੇ ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ ਅਤੇ ਰਾਜਸਥਾਨ ਵਿਚ ਕਾਂਗਰਸ ਦੇ ਕਦਮ ਜਿੱਤ ਵੱਲ੍ਹ ਹਨ। ਤਿਲੰਗਾਨਾ ਵਿਚ ਤਿਲੰਗਾਨਾ ਰਾਸ਼ਟਰੀ ਸਮਿਤੀ ਦੇ ਮੁੜ ਸੱਤਾ ਵਿਚ ਪਰਤਣ ਦੇ ਸੰਕੇਤ ਹਨ। ਇਸ ਸਮੇਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ।
ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ ਲਈ ਅੱਜ ਪਈਆਂ ਵੋਟਾਂ ਤੋਂ ਬਾਅਦ ਟੀਵੀ- ਜਨ ਕੀ ਬਾਤ ਨੇ ਆਪਣੇ ਸਰਵੇਖਣ ਵਿਚ 108 ਤੋਂ 128 ਸੀਟਾਂ ਭਾਜਪਾ ਨੂੰ ਅਤੇ ਕਾਂਗਰਸ ਨੂੰ 95 ਤੋਂ 115 ਸੀਟਾਂ ਉੱਤੇ ਜਿੱਤਦੀ ਦਿਖਾਇਆ ਹੈ। ਇੰਡੀਆ ਟੂਡੇ-ਐਕਸਿਸ ਅਨੁਸਾਰ ਮੱਧ ਪ੍ਰਦੇਸ਼ ਵਿਚ ਭਾਜਪਾ 102 ਤੋਂ 120 ਦੇ ਕਰੀਬ ਸੀਟਾਂ ਲੈ ਜਾਵੇਗੀ ਅਤੇ ਕਾਂਗਰਸ 104 ਤੋਂ 122 ਸੀਟਾਂ ਉੱਤੇ ਜਿੱਤ ਸਕਦੀ ਹੈ। ਟਾਈਮਜ਼ ਨਾਓ-ਸੀਐਨਐਕਸ ਨੇ ਮੱਧ ਪ੍ਰਦੇਸ਼ ਵਿਚ ਭਾਜਪਾ ਨੂੰ 126 ਸੀਟਾਂ ਅਤੇ ਕਾਂਗਰਸ ਨੂੰ 89 ਸੀਟਾਂ ਦਿੱਤੀਆਂ ਹਨ। ਏਬੀਪੀ ਨਿਊਜ਼ ਨੇ ਕਾਂਗਰਸ ਨੂੰ 126 ਅਤੇ ਭਾਜਪਾ ਨੂੰ 94 ਸੀਟਾਂ ਦਿੱਤੀਆਂ ਹਨ। ਛੱਤੀਸਗੜ੍ਹ ਦੀ 90 ਮੈਂਬਰੀ ਵਿਧਾਨ ਸਭਾ ਲਈ ਪਈਆਂ ਵੋਟਾਂ ਤੋਂ ਬਾਅਦ ਐਲਾਨੇ ਚੋਣ ਸਰਵੇਖਣਾਂ ਅਨੁਸਾਰ ਰੀਪਬਲਿਕ-ਸੀ ਵੋਟਰ ਨੇ ਭਾਜਪਾ ਨੂੰ 35 ਤੋਂ 43 ਅਤੇ ਕਾਂਗਰਸ ਨੂੰ 40 ਤੋਂ 50 ਤੱਕ ਸੀਟਾਂ ਉੱਤੇ ਜਿੱਤਦੀ ਦਿਖਾਇਆ ਹੈ। ਨਿਊਜ਼ ਨੇਸ਼ਨ ਦੇ ਅਨੁਮਾਨ ਅਨੁਸਾਰ ਭਾਜਪਾ ਤੇ ਕਾਂਗਰਸ ਵਿਚ ਜ਼ਬਰਦਸਤ ਟੱਕਰ ਹੈ ਅਤੇ ਭਾਜਪਾ 38 ਤੋਂ 42 ਅਤੇ ਕਾਂਗਰਸ 40 ਤੋਂ 44 ਤੱਕ ਸੀਟਾਂ ਜਿੱਤ ਸਕਦੀ ਹੈ। ਟਾਈਮਜ਼ ਨਾਓ ਨੇ ਛੱਤੀਸਗੜ੍ਹ ਵਿਚ ਭਾਜਪਾ ਨੂੰ ਆਮ ਬਹੁਮਤ ਹਾਸਲ ਕਰਦੀ ਦਿਖਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਪਾਰਟੀ 46 ਸੀਟਾਂ ਉੱਤੇ ਜਿੱਤ ਹਾਸਲ ਕਰੇਗੀ। ਏਬੀਪੀ ਨੇ ਵੀ ਭਾਜਪਾ ਨੂੰ 52 ਸੀਟਾਂ ਦਿੱਤੀਆਂ ਹਨ ਅਤੇ ਕਾਂਗਰਸ ਨੂੰ 35 ਸੀਟਾਂ ਹੀ ਦਿੱਤੀਆਂ ਹਨ।
ਦੂਜੇ ਪਾਸੇ ਇੰਡੀਆ ਟੂਡੇ ਐਕਸਿਸ ਦੇ ਸਰਵੇ ਨੇ ਭਾਜਪਾ ਦੀ ਅਗਵਾਈ ਵਾਲੀ 15 ਸਾਲ ਪੁਰਾਣੀ ਰਮਨ ਸਿੰਘ ਸਰਕਾਰ ਦੇ ਦਿਨ ਪੁੱਗਣ ਦੀ ਭਵਿੱਖਬਾਣੀ ਕਰ ਦਿੱਤੀ ਹੈ। ਸਰਵੇ ਅਨੁਸਾਰ ਭਾਜਪਾ ਸਿਰਫ 21 ਤੋਂ 31 ਸੀਟਾਂ ਉੱਤੇ ਸੁੰਗੜ ਕੇ ਰਹਿ ਜਾਵੇਗੀ।

Previous articleਵਿਸ਼ਵ ਹਾਕੀ: ਆਸਟਰੇਲੀਆ ਤੋਂ ਕਰਾਰੀ ਹਾਰ ਦੇ ਬਾਵਜੂਦ ਚੀਨ ਕਰਾਸਓਵਰ ’ਚ
Next articleਪੰਜਾਬ ’ਚ ਪੰਚਾਇਤੀ ਚੋਣਾਂ 30 ਨੂੰ, ਚੋਣ ਜ਼ਾਬਤਾ ਲਾਗੂ