(ਸਮਾਜ ਵੀਕਲੀ)
ਉਮਰ ਭਰ ਨਾ ਜਾਂਦੇ ਇਸ਼ਕ ਦੇ ਕਰਜ਼ ਉਤਾਰੇ ਨੇ।
ਹੁਸਨ ਦੇ ਵਾਰ ਦਿਲਾਂ ‘ਤੇ ਕਿੰਝ ਜਾਣ ਸਹਾਰੇ ਨੇ।
ਲੋਕੀਂ ਵੇਖਕੇ ਸੜਦੇ ਦੂਜੇ ਦੀ ਤਰੱਕੀ ਨੂੰ
ਮਾਪੇ ਬੱਚਿਆਂ ਤੋਂ ਜਾਂਦੇ ਵਾਰੇ ਵਾਰੇ ਨੇ
ਕੋਸ਼ਿਸ਼ ਕਰਕੇ ਜੋ ਮੰਜ਼ਿਲ ਸਰ ਕਰ ਲੈਂਦੇ ਨੇ
ਮਨ ਦੇ ਜਿੱਤੇ ਜਿੱਤ ,ਹਾਰੇ ਮਨ ਦੇ ਹਾਰੇ ਨੇ
ਮਹਿਰਮ ਮੁੱਕਦੀ ਮੁੱਕਦੀ ਮੁੱਕਣ ਤੇ ਆਈ ਮੈਂ
ਐਪਰ ਤੇਰੇ ਲੰਬੇ ਹੋਈ ਜਾਂਦੇ ਲਾਰੇ ਨੇ
ਜੋ ਮੈਨੂੰ ਚੁਭਦੇ ਤਾਅਨੇ ਹੌਲੇ ਫੁੱਲ ਜਿਹੇ
ਕੀ ਦੱਸਾਂ ਕਿ ਮੇਰੇ ਲਈ ਪੱਥਰਾਂ ਤੋਂ ਭਾਰੇ ਨੇ
‘ਪ੍ਰੀਤ’ ਪਿਆਰ ਦੀਆਂ ਬਾਤਾਂ ਕੋਈ ਕੀ ਪਾਵੇ,
ਮੁੱਢ ਤੋਂ ਹੀ ਨਾ ਮਿਲੇ ਮੁਹੱਬਤ ਦੇ ਹੁੰਘਾਰੇ ਨੇ।
ਪਰਮ ‘ਪ੍ਰੀਤ’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly