(ਸਮਾਜ ਵੀਕਲੀ)
ਸਰਬ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਵੇਖਣ ਗਿਆ ਸੀ। ਪੈਲਸ ਵਿੱਚ ਬਰਾਤ ਗਈ।ਸਾਰੇ ਰਿਸ਼ਤੇਦਾਰ ਤੇ ਹੋਰ ਯਾਰ ਦੋਸਤ ਇਕੱਠੇ ਹੋਏ ਸਨ। ਕਾਫੀ ਰੌਣਕ ਸੀ। ਸ਼ਰਾਬ ਵੀ ਚੱਲ ਰਹੀ ਸੀ। ਸਰਬ ਆਪਣੇ ਦੋਸਤਾ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ।. ਸਟੇਜ ਤੇ ਸਾਹਮਣੇ ਡਾਸਰਾਂ ਨੱਚ ਰਹੀਆਂ ਸਨ । ਤਿੰਨ ਚਾਰ ਪੈੱਗ ਲਾਉਣ ਤੋਂ ਬਾਅਦ ਸਰਬ ਦੋਸਤਾਂ ਨਾਲ ਜਾ ਕੇ ਡਾਸਰਾਂ ਨਾਲ ਨੱਚਣ ਲੱਗ ਪਿਆ । ਸ਼ਰਾਬ ਦੇ ਨਸ਼ੇ ਵਿੱਚ ਕਦੇ ਡਾਸਰ ਦੀ ਬਾਹ ਫੜ ਕੇ ਨੱਚਦਾ ਨੱਚਦਾ ਸੈਲਫੀਆਂ ਲੈ ਰਿਹਾ ਸੀ ਤੇ ਕਦੇ ਗਲਤ ਹਰਕਤਾਂ ਕਰ ਰਿਹਾ ਸੀ
ਸ਼ਾਮ ਨੂੰ ਬਰਾਤ ਘਰ ਆ ਗਈ । ਸ਼ਰਾਬ ਦਾ ਨਸ਼ਾ ਪਹਿਲਾਂ ਹੀ ਬਹੁਤ ਸੀ । ਘਰ ਆ ਕੇ ਹੋਰ ਪੀ ਲਈ ।
ਰੋਟੀ ਖਾ ਕੇ ਸਾਰੇ ਜਾਣੇ ਲੱਗ ਪਏ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ।. ਨਿੱਕੇ ਨਿੱਕੇ ਬੱਚੇ ਵੀ ਬੈਠੇ ਸਨ। ਸਰਬ ਨੇ ਬੱਚਿਆਂ ਨੂੰ ਪੁੱਛਿਆ ਕਿ ਸਾਰੇ ਦੱਸੋ ਵੱਡੇ ਹੋ ਕੇ ਬਣੋਗੇ । ਕਿਸੇ ਨੇ ਕਿਹਾ ਪੁਲਿਸ ਕਿਸੇ ਨੇ ਕਿਹਾ ਟੀਚਰ ,ਡਾਕਟਰ ,ਛੋਟਾ ਭੀਮ ,ਸਾਰੇ ਬੱਚਿਆਂ ਨੇ ਜਵਾਬ ਦਿੱਤਾ।
ਹੁਣ ਸਰਬ ਨੇ ਆਪਣੀ 4 ਕੁ ਸਾਲ ਦੀ ਬੇਟੀ ਪਰੀਤ ਨੂੰ ਪੁੱਛਿਆ ਮੇਰੀ ਪਿਆਰੀ ਬੇਟੀ ਪਰੀਤ ਵੱਡੀ ਹੋ ਕੇ ਕੀ ਬਣੇਗੀ । ਪਰੀਤ ਨੇ ਕਿਹਾ ਪਾਪਾ ਮੈਂ ਵੱਡੀ ਹੋ ਕੇ ਡਾਂਸਰ ਬਣਾਗੀ। ਏਨਾ ਸੁਣਦੇ ਹੀ ਸਰਬ ਦੀ ਸਾਰੀ ਪੀਤੀ ਲੱਥ ਗਈ । ਸਾਰੇ ਪਰੀਤ ਨੂੰ ਝਿੜਕਨ ਲੱਗ ਪਏ। ਸਰਬ ਨੀਵੀਂ ਪਾ ਕੇ ਉੱਠ ਕੇ ਹੌਲੀ ਹੌਲੀ ਕੋਠੇ ਤੇ ਚੜ ਗਿਆ ਤੇ ਜੇਬ ਚੋਂ ਮੋਬਾਇਲ ਕੱਢ ਕੇ ਡਾਂਸਰ ਨਾਲ ਖਿੱਚੀਆਂ ਸੈਲਫੀਆਂ ਡਿਲੀਟ ਕਰਨ ਲੱਗ ਪਿਆ।
ਪ੍ਰਤਾਪ ਸਿੰਘ ਕੁੜੀਵਲਾਹ
62840 40348
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly