ਸੈਂਟਰ ਸਕੂਲ ਢੇਰ ਵੱਲੋਂ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ

(ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ – ਢੇਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਦੇ ਈ.ਟੀ.ਟੀ. ਅਧਿਆਪਕ ਮਾਸਟਰ ਸੰਜੀਵ ਧਰਮਾਣੀ ਜੋ ਕਿ ਇੱਕ ਪ੍ਰਸਿੱਧ ਲੇਖਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ , ਉਨ੍ਹਾਂ ਨੂੰ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕਾਰਗੁਜ਼ਾਰੀ ਲਈ ” ਸਟੇਟ ਐਵਾਰਡ ” ਪ੍ਰਦਾਨ ਕੀਤਾ ਗਿਆ ਸੀ ; ਇਸ ਦੇ ਸੰਬੰਧ ਵਿੱਚ ਅੱਜ ਮਾਸਟਰ ਸੰਜੀਵ ਧਰਮਾਣੀ ਨੂੰ ਉਨ੍ਹਾਂ ਦੇ ਸੈਂਟਰ ਸਕੂਲ ਢੇਰ ਦੇ ਸਮੂਹ ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਤਿਕਾਰ ਦਿੱਤਾ ਗਿਆ।

ਸਮੂਹ ਸੈਂਟਰ ਸਕੂਲ ਢੇਰ ਦੇ ਸਤਿਕਾਰਯੋਗ ਸੈਂਟਰ ਅਧਿਆਪਕਾਂ ਨੇ ਮਾਸਟਰ ਸੰਜੀਵ ਧਰਮਾਣੀ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਿੱਖਿਆ , ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਮਾਸਟਰ ਸੰਜੀਵ ਧਰਮਾਣੀ ਨੇ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਪਾਸੋਂ ” ਸਟੇਟ ਐਵਾਰਡ ” ਪ੍ਰਾਪਤ ਕਰਕੇ ਸਾਡੇ ਸੈਂਟਰ ਢੇਰ ਅਤੇ ਸਾਡੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਸਮੂਹ ਸੈਂਟਰ ਸਕੂਲ ਅਧਿਆਪਕਾਂ ਦਾ ਦਿਲੋਂ ਧੰਨਵਾਦ ਕੀਤਾ , ਆਪਣੇ ਸਕੂਲ ਦੇ ਸੀਨੀਅਰ ਸਟਾਫ਼ ਹੈੱਡ ਟੀਚਰ ਸਤਿਕਾਰਯੋਗ ਅਮਨਪ੍ਰੀਤ ਕੌਰ ਜੀ ਅਤੇ ਸਟੇਟ ਐਵਾਰਡੀ ਸੀਨੀਅਰ ਅਧਿਆਪਕ ਸਤਿਕਾਰਯੋਗ ਪਰਮਜੀਤ ਕੁਮਾਰ ਜੀ ਦਾ ਵੀ ਧੰਨਵਾਦ ਕੀਤਾ ਅਤੇ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਜਿਸ ਨੇ ਉਨ੍ਹਾਂ ਨੂੰ ਸੰਘਰਸ਼ਮਈ ਜੀਵਨ ਤੋਂ ਬਾਹਰ ਕੱਢ ਕੇ ਇਹ ਸਤਿਕਾਰਯੋਗ ਅਧਿਆਪਕ ਦਾ ਰੁਤਬਾ ਪ੍ਰਦਾਨ ਕੀਤਾ ਅਤੇ ਹੁਣ ਉਨ੍ਹਾਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਮੁੱਖ ਮੰਤਰੀ ਪੰਜਾਬ ਸਰਕਾਰ ਪਾਸੋਂ ” ਸਟੇਟ ਐਵਾਰਡ ” ਪ੍ਰਾਪਤ ਹੋਇਆ।

ਮਾਸਟਰ ਸੰਜੀਵ ਧਰਮਾਣੀ ਬਾਰੇ ਦੱਸਣਯੋਗ ਹੈ ਕਿ ਜਿੱਥੇ ਇੱਕ ਪ੍ਰਸਿੱਧ ਲੇਖਕ ਹਨ , ਉੱਥੇ ਹੀ ਸਾਹਿਤ ਦੇ ਖੇਤਰ ਦੀ ਵਧੀਆ ਕਾਰਗੁਜ਼ਾਰੀ ਲਈ ਪਿਛਲੇ ਦਿਨੀਂ ਉਨ੍ਹਾਂ ਦਾ ਨਾਮ ” ਇੰਡੀਆ ਬੁੱਕ ਆੱਫ ਰਿਕਾਰਡਜ਼ ” ਵਿੱਚ ਵੀ ਦਰਜ ਹੋ ਚੁੱਕਾ ਹੈ ਅਤੇ ਮਾਸਟਰ ਸੰਜੀਵ ਧਰਮਾਣੀ ਅਤੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਕਈ ਪੁਸਤਕਾਂ ਵੀ ਲਿਖ ਚੁੱਕੇ ਹਨ। ਇਸ ਮੌਕੇ ਸੈਂਟਰ ਹੈੱਡ ਟੀਚਰ ਸਤਿਕਾਰਯੋਗ ਕਮਲਜੀਤ ਕੌਰ , ਬਲਵੀਰ ਸਿੰਘ , ਸੁਰਿੰਦਰ ਕੁਮਾਰ ਕਾਲੀਆ , ਵਿਕਰਮ ਸ਼ਰਮਾ , ਮੀਂਹਮਲ ਜੀ , ਗੁਰਚਰਨ ਸਿੰਘ , ਅਮਨਪ੍ਰੀਤ ਕੌਰ , ਸੀਮਾ ਰਾਣੀ , ਮਨਪ੍ਰੀਤ ਕੌਰ , ਕੁਲਵਿੰਦਰ ਕੌਰ , ਕਿਰਨਜੀਤ ਕੌਰ , ਮਨਜੀਤ ਕੌਰ , ਮਾਸਟਰ ਸੰਜੀਵ ਧਰਮਾਣੀ ਅਤੇ ਸੈਂਟਰ ਸਕੂਲ ਢੇਰ ਦੇ ਸਾਰੇ ਕਰਮਚਾਰੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਕੋਚ ਕੇ.ਐਸ. ਨਿੰਨੀ ਦੀ ਮਾਤਾ ਜਸਵੀਰ ਕੌਰ ਨਮਿਤ ਸ਼ਰਧਾਜ਼ਲੀ
Next articleਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਵਾਨੀ ਪੁਰ ਤੋਂ ਨਿਕਲਿਆ ਨਗਰ ਕੀਰਤਨ