ਨੂਰ ਇਲਾਹੀ

(ਸਮਾਜ ਵੀਕਲੀ)

ਬਾਬਾ ਨੂਰ ਇਲਾਹੀ ਸੀ,
ਉਹ ਸੰਤ ਸਿਪਾਹੀ ਸੀ।
ਉਹ ਆਦਿ ਜੁਗਾਦੀ ਸੀ,
ਉਹ ਸਭ ਦਾ ਫਿਰਿਆਦੀ ਸੀ।
ਉਹ ਕਿਰਨਾਂ ਤੇ ਲਹਿਰਾਂ ਵਿੱਚ,
ਉਹ ਪਿੰਡਾਂ ਤੇ ਸ਼ਹਿਰਾਂ ਵਿੱਚ।
ਉਹ ਪਹਾੜਾਂ ਤੇ ਕੁੰਦਰਾਂ ਵਿੱਚ,
ਉਹ ਬਰਫ਼ਾਂ ਤੇ ਸਮੁੰਦਰਾਂ ਵਿੱਚ।
ਉਹ ਸਿੱਧਾ ਤੇ ਜੋਗੀਆਂ ਵਿੱਚ,
ਉਹ ਦਾਤਿਆਂ ਤੇ ਭੋਗੀਆ ਵਿੱਚ।
ਉਹ ਨਾਥਾਂ ਤੇ ਮੁਛੰਦਰਾਂ ਵਿੱਚ,
ਉਹ ਰਾਜੇ ਤੇ ਕਲੰਦਰਾਂ ਵਿੱਚ।
ਉਹ ਮੱਕੇ ਤੇ ਮਦੀਨੇ ਵਿੱਚ,
ਉਹ ਧੜਕੇ ਸਭ ਦੇ ਸੀਨੇ ਵਿੱਚ।
ਉਹ ਜੰਗਲਾਂ ਤੇ ਬੇਲਿਆਂ ਵਿੱਚ,
ਉਹ ਗੁਫਾਵਾਂ ਤੇ ਮੇਲਿਆਂ ਵਿੱਚ।
ਪੱਤੋ, ਜਿੱਥੇ ਵੀ ਜਾਂਦਾ ਬਾਬਾ ਨਾਨਕ,
ਨਹੀਂ ਪੈਣ ਦਿੰਦਾ ਸੀ ਝਮੇਲਿਆਂ ਵਿੱਚ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿੱਤ ਛੰਦ (ਮਾਂ ਬੋਲੀ ਪੰਜਾਬੀ)
Next articleਏਹੁ ਹਮਾਰਾ ਜੀਵਣਾ ਹੈ -120