ਕਵਿੱਤ ਛੰਦ (ਮਾਂ ਬੋਲੀ ਪੰਜਾਬੀ)

(ਸਮਾਜ ਵੀਕਲੀ)

ਸੱਚੋ ਸੱਚੀ ਦੱਸਣਾ ਜੀ,ਦਿਲ ਉੱਤੇ ਹੱਥ ਰੱਖ,
ਦੱਸੋ ਕੌਣ ਕਰਦਾ ਏ,ਮਾਂ ਬੋਲੀ ਨੂੰ ਪਿਆਰ ਜੀ,

ਓ ਮਾਈ ਗੌਡ ਕੌਣ, ਆਖਦਾ ਹੈ ਰੱਬ ਤਾਂਈ,
ਞਾਹਿਗੁਰੂ ਆਖ ਕੌਣ, ਕਰੇ ਸਤਿਕਾਰ ਜੀ,

ਹਰ ਇੱਕ ਰਿਸਤੇ ਨੂੰ, ਅੰਕਲ ਬੁਲਾਵੇ ਕੌਣ,
ਮਾਸੀ ਭੂਆ ਬਾਪੂ ਕੌਣ, ਆਖਦਾ ਹੈ ਦਾਰ ਜੀ,

ਉੱਠ ਕੇ ਸਵੇਰੇ ਕੌਣ, ਖੋਲਦਾ ਹੈ ਗੇਟ ਦੱਸੋ,
ਕੌਣ ਕੌਣ ਖੋਲਦਾ ਹੈ,ਬੂਹਾ ਅਤੇ ਬਾਰ ਜੀ,

ਕੌਣ ਹਰੇ ਰੰਗ ਤਾਂਈ, ਆਖਦਾ ਗ੍ਰੀਨ ਦੱਸੋ,
ਕੌਣ ਚਿੱਟਾ ਨੀਲਾ ਅਤੇ,ਆਖੇ ਗੁਲਾਨਾਰ ਜੀ,

ਓਕੇ ਬਾਏ ਹੈਲੋ ਹਾਏ,ਸਾਰਾ ਦਿਨ ਕੌਣ ਆਖੇ,
ਦੱਸੋ ਕੌਣ ਫੀਬਰ ਨੂੰ, ਆਖਦਾ ਬੁਖਾਰ ਜੀ,

ਸਾਰਾ ਦਿਨ ਘਰ ਵਿੱਚ, ਘੋਟਦੇ ਗਰੇਜੀ ਲੋਕ,
ਲਿਖਤਾਂ “ਚ ਲਿਖਦੇ ਨੇ,ਬੋਲੀ ਸਤਿਕਾਰ ਜੀ।

ਜਸਵੀਰ ਮਾਨ

8437775940

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰਵਾਲੇ ਦੇ ਫ਼ਰਜ਼।
Next articleਨੂਰ ਇਲਾਹੀ