ਬਜ਼ੁਰਗ ਵਿਗਿਆਪਨਸਾਜ਼ ਤੇ ਰੰਗ ਕਰਮੀ ਅਲੈਕ ਪਦਮਸੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਪਦਮਸੀ ਭਾਰਤ ਵਿਚ ਵਿਗਿਆਪਨ ਫਰਮ ਲਿੰਟਾਸ ਦੇ ਸਾਬਕਾ ਮੁੱਖ ਕਾਰਜਕਾਰੀ ਸਨ। ਉਹ ਸਰਫ ਦੀ ‘ਲਲਿਤਾਜੀ’, ਚੈਰੀ ਬਲੌਸਮ ਸ਼ੂਅ ਪੌਲਿਸ਼ ਲਈ ਚੈਰੀ ਚਾਰਲੀ, ਐਮਆਰਐਫ ਦੀ ‘ਮਸਲ ਮੈਨ’ ਅਤੇ ਝਰਨੇ ਵਿਚ ਲਿਰਿਲ ਗਰਲ ਤੇ ਬਜਾਜ ਆਟੋ ਦੇ ਹਮਾਰਾ ਬਜਾਜ ਜਿਹੇ ਵਿਗਿਆਪਨਾਂ ਲਈ ਯਾਦ ਰੱਖੇ ਜਾਣਗੇ। ਉਨ੍ਹਾਂ ਰਿਚਰਡ ਐਟਨਬੋਰੋਅ ਦੀ ਪੁਰਸਕਾਰ ਜੇਤੂ ਫਿਲਮ ‘ ਗਾਂਧੀ’ ਵਿਚ ਜਿਨਾਹ ਦੀ ਭੂਮਿਕਾ ਨਿਭਾਈ ਸੀ ਤੇ ਸੰਨ 2000 ਵਿਚ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਮਿਲਿੰਦ ਦਿਓੜਾ ਫੋਟੋਗ੍ਰਾਫ਼ਰ ਅਤੁਲ ਕਾਸਬੇਕਰ ਨੇ ਸ਼੍ਰੀ ਪਦਮਸੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
Uncategorized ਅਲੈਕ ਪਦਮਸੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ