ਅਜੇ ਤਾਂ ਬਾਕੀ ਐ !

(ਸਮਾਜ ਵੀਕਲੀ)

ਅਜੇ ਤਾਂ ਮੈਂ ਸਕੂਲ ਚ ਦਾਖਲਾ ਲਿਆ
ਪੂਰੀ ਪੜਾਈ ਪੜ੍ਹਨੀ ਤਾਂ ਅਜੇ ਬਾਕੀ ਐ ।
ਅਜੇ ਤਾਂ ਮੈਂ ਓ ਅ ਸਿੱਖਿਆ
ਪੂਰੀ ਗੁਰਮੁਖੀ ਸਿੱਖਣੀ ਤਾਂ ਅਜੇ ਬਾਕੀ ਐ ।
ਅਜੇ ਤਾਂ ਮੈਂ ਪੱਬ ਭਰਨਾ ਸਿੱਖਿਆ
ਦੋੜ ਜਿੱਤਣੀ ਤਾਂ ਅਜੇ ਬਾਕੀ ਐ ।
ਅਜੇ ਤਾਂ ਮੈਂ ਖੰਭ ਖਿਲਾਰੇ
ਉੱਚੀ ਉਡਾਣ ਭਰਨੀ ਤਾਂ ਅਜੇ ਬਾਕੀ ਐ ।
ਅਜੇ ਤਾਂ ਮੈਂ ਮੁਸਕਰਾਉਣਾ ਸਿੱਖਿਆ
ਪੂਰੀ ਦੁਨੀਆ ਹਸਾਉਣੀ ਤਾਂ ਅਜੇ ਬਾਕੀ ਐ ।
ਅਜੇ ਤਾਂ ਮੈਨੂੰ ਮੇਰੇ ਘਰ ਦੇ ਨੀ ਜਾਣਦੇ
ਰਿਸ਼ਤੇਦਾਰੀ ਨੂੰ ਪਛਾਣ ਕਰਵਾਉਣੀ ਤਾਂ ਅਜੇ ਬਾਕੀ ਐ ।
ਅਜੇ ਤਾਂ ਮੈਂ ਕਾਨੇ ਲਿਆਈ
ਕਲਮ ਬਣਾਉਣੀ ਤੇ ਚਲਾਉਣੀ ਤਾਂ ਅਜੇ ਬਾਕੀ ਐ ।
ਅਜੇ ਤਾਂ ਕੱਚਿਆਂ ਰਾਹਾਂ ਤੇ ਦੋ ਕਦਮ ਹੀ ਰੱਖੇ ਐ
ਕਦਮਾਂ ਦੀ ਧਮਕ ਪਾਉਣੀ ਤਾਂ ਅਜੇ ਬਾਕੀ ਹੈ ।
ਅਜੇ ਤਾਂ ਨਵੇਂ ਨਵੇਂ ਰਿਸ਼ਤੇ ਬਣਾਏ ਐ
ਰਿਸ਼ਤਿਆਂ ਤੇ ਹੱਕ ਜਿਤਾਉਣਾ ਤਾਂ ਅਜੇ ਬਾਕੀ ਐ ।
ਅਜੇ ਤਾਂ ਸਰਬਜੀਤ ਨੇ ਸ਼ੁਰੂਆਤ ਕੀਤੀ ਐ
ਚਾਹਤ ਨਾਲ ਮੰਜ਼ਲ ਪਾਉਣੀ ਤਾਂ ਅਜੇ ਬਾਕੀ ਐ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੜ੍ਹਦਾ ਸੂਰਜ
Next articleਜੀਵਨ ਵਿੱਚ ਕਾਮਯਾਬੀ ਲਈ ਆਪਣੇ ਆਪ ਨੂੰ ਬਦਲਣਾ ਬਹੁਤ ਜ਼ਰੂਰੀ