(ਸਮਾਜ ਵੀਕਲੀ)
ਨਿਰੇ ਤੇਹਾਂ ਦੇ ਮਸਲੇ ਨਾ, ਦਿਲੇ ਬਜ਼ਾਰ ਦੇ ਅੰਦਰ
ਮੁਹੱਬਤ ਵੀ ਤੇ ਲਾਜ਼ਮ ਏ,ਮੇਰੇ ਕਿਰਦਾਰ ਦੇ ਅੰਦਰ
ਜਿੱਥੇ ਜਾ ਹੀ ਨਹੀਂ ਸਕਦੇ,ਕਿਵੇਂ ਪਹੁੰਚਾਂ ਜ਼ਰਾ ਦੱਸੋ
ਘੜੇ ਕੱਚੇ ਕਦੋਂ ਤਰਦੇ ਸੁਣੋ ਮੰਝਧਾਰ ਦੇ ਅੰਦਰ
ਮੁਹਾਰਾਂ ਏਧਰ ਵੀ ਮੋੜੇ,ਪਵੇ ਕੁਝ ਕਾਲਜੇ ਠੰਡਕ
ਅਸੂਲਾਂ ਵਿੱਚ ਕਦੋਂ ਲਿਖਿਆ ਮੇਰੀ ਸਰਕਾਰ ਦੇ ਅੰਦਰ
ਸੁਣੋ ਚੀਕਾਂ ਗਵਾਹੀ ਨੇ,ਤਸ਼ੱਦਦ ਬੀਤੇ ਵੇਲੇ ਦਾ
ਲੁਕੇ ਨੇ ਰਾਜ ਕਿੰਨੇ ਹੀ ਸਜੀ ਤਲਵਾਰ ਦੇ ਅੰਦਰ
ਸੁਣੇ ਕਿੱਸੇ ਫ਼ਕੀਰੀ ਦੇ ਜ਼ਮਾਨੇ ਭਰ ਤੋਂ ਜਿਸਦੇ ਮੈਂ
ਅਜੇ ਵੀ ਜੋਤ ਏ ਰੌਸ਼ਨ ਬਣੀ ਮਜ਼ਾਰ ਦੇ ਅੰਦਰ
ਮੀਨਾ ਮਹਿਰੋਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly